NewsBreaking NewsInternationalLatest News

90 ਦਿਨ ਪੁਲਾੜ ਸਟੇਸ਼ਨ ‘ਚ ਰਹਿਣ ਤੋਂ ਬਾਅਦ ਵਾਪਸ ਮੁੜੇ ਚੀਨੀ ਪੁਲਾੜ ਯਾਤਰੀ

ਬੀਜਿੰਗ – ਤਿੰਨ ਚੀਨੀ ਪੁਲਾੜ ਯਾਤਰੀ ਆਪਣੇ ਦੇਸ਼ ਦੇ ਪਹਿਲੇ ਪੁਲਾੜ ਸਟੇਸ਼ਨ ‘ਚ 90 ਦਿਨ ਬਿਤਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਧਰਤੀ ‘ਤੇ ਪਰਤ ਆਏ ਹਨ। ਇਹ ਚੀਨ ਦਾ ਅਜੇ ਤਕ ਦਾ ਸਭ ਤੋਂ ਲੰਬਾ ਮਿਸ਼ਨ ਹੈ। ਪੁਲਾੜ ਸਟੇਸ਼ਨ ਤੋਂ ਵੀਰਵਾਰ ਸਵੇਰੇ ਰਵਾਨਾ ਹੋਣ ਤੋਂ ਬਾਅਦ ਨਿਏ ਹੈਸ਼ੇਂਗ, ਲਿਊ ਬੋਮਿੰਗ ਤੇ ਤਾਂਗ ਹੋਨਗਬੋ ਪੁਲਾੜ ਯਾਨ ਸ਼ੇਨਝੋਊ-12 ‘ਚ ਸਤਾਨਕ ਸਮੇਂ ਮੁਤਾਬਕ ਦੁਪਹਿਰ ਬਾਅਦ ਦਿਨ ਦੇ 1.35 ਵਜੇ ਲੈਂਡ ਹੋਏ।

ਪ੍ਰਸਾਰਤ ਕੀਤੇ ਗਏ ਸੀਸੀਟੀਵੀ ‘ਚ ਗੋਬੀ ਰੇਗਿਸਤਾਨ ‘ਚ ਪੁਲਾੜ ਯਾਨ ਦੀ ਪੈਰਾਸ਼ੂਟਿੰਗ ਦਾ ਫੁਟੇਜ ਦਿਖਾਇਆ ਗਿਆ। ਕੁਝ ਦੇਰ ਬਾਅਦ ਤਕਨੀਸ਼ੀਅਨਾਂ ਦੇ ਇਕ ਦਲ ਨੇ ਕੈਪਸੂਲ ਖੋਲ੍ਹਣ ਦਾ ਕੰਮ ਸ਼ੁਰੂ ਕੀਤਾ। ਕੈਪਸੂਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ। 17 ਜੂਨ ਨੂੰ ਕਮਾਂਡਰ ਨਿਏ ਤੇ ਪੁਲਾੜ ਯਾਤਰੀ ਲਿਡ ਤੇ ਤਾਂਗ ਦੋ ਸਪੇਸ ਵਾਕ ਲਈ ਗਏ ਸਨ। ਉਨ੍ਹਾਂ ਨੇ 10 ਮੀਟਰ ਲੰਬਾ ਮਕੈਨੀਕਲ ਆਰਮ ਲਗਾਿਆ ਤੇ ਚੀਨੀ ਰਾਸ਼ਟਰਪਤੀ ਤੇ ਕਮਿਊਨਿਸਟ ਪਾਰਟੀ ਦੇ ਨੇਤਾ ਸ਼ੀ ਜਿਨਪਿੰਗ ਨਾਲ ਵੀਡੀਓ ਕਾਲ ਕਰਕੇ ਗੱਲਬਾਤ ਕੀਤੀ।

ਚੀਨ 2003 ਤੋਂ 14 ਪੁਲਾੜ ਯਾਤਰੀਆਂ ਨੂੰ ਪੁਲਾੜ ‘ਚ ਭੇਜ ਚੁੱਕਿਆ ਹੈ। ਉਸ ਸਮੇਂ ਪੁਲਾੜ ‘ਚ ਆਪਣੇ ਯਾਤਰੀਆਂ ਨੂੰ ਭੇਜਣ ਵਾਲਾ ਚੀਨ, ਤੱਤਕਾਲੀ ਸੋਵੀਅਤ ਸੰਘ (ਰੂਸ) ਤੇ ਅਮਰੀਕਾ ਤੋਂ ਬਾਅਦ ਤੀਜਾ ਦੇਸ਼ ਬਣ ਗਿਆ ਸੀ। ਸੋਵੀਅਤ ਸੰਘ ਤੇ ਅਮਰੀਕਾ ਆਪਣੇ ਦਮ ‘ਤੇ ਇਹ ਸਭ ਕਰ ਰਹੇ ਸਨ। ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਚੀਨ ਨੇ ਆਪਣਾ ਪੁਲਾੜ ਸਟੇਸ਼ਨ ਪ੍ਰੋਗਰਾਮ ਤਿਆਰ ਕੀਤਾ।

Related posts

ਬੰਗਲਾਦੇਸ਼ੀ ਲੋਕਾਂ ਦਾ ਸਨਮਾਨ ਕਰਦੇ ਹੋਏ ਅੰਤਰਿਮ ਸਰਕਾਰ ਦਾ ਗਠਨਾ ਕੀਤਾ ਜਾਣਾ ਚਾਹੀਦਾ – ਮੈਥਿਊ ਮਿਲਰ

Bunty

ਸ਼੍ਰੀਲੰਕਾ ਨੇ ਭਾਰਤ ਤੋਂ ਇਕ ਅਰਬ ਡਾਲਰ ਦਾ ਵਾਧੂ ਕਰਜ਼ਾ ਮੰਗਿਆ

Bunty

ਦੇਵੇਨ ਪਾਰੇਖ ਕੌਮਾਂਤਰੀ ਵਿਕਾਸ ਵਿੱਤ ਨਿਗਮ ਦੇ ਬੋਰਡ ਆਫ਼ ਡਾਇਰੈਕਟਰਜ਼ ’ਚ ਨਾਮਜ਼ਦ

Bunty