Breaking NewsLatest NewsPunjab

ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਪ੍ਰਖਣ ਸਬੰਧੀ ‘ਟੈਲੰਟ ਸਰਚ’ ਪ੍ਰੋਗਰਾਮ ਕਰਵਾਇਆ

ਪ੍ਰੋਗਰਾਮ ਟੈਲੰਟ ਸਰਚ ਦੇ ਦੌਰਾਨ ਡਾ. ਸੁਰਿੰਦਰ ਕੌਰ, ਡਾ. ਸ਼ਰੀਨਾ ਮਹਾਜਨ ਅਤੇ ਹੋਰ ਵਿਦਿਆਰਥੀਆਂ ਦੇ ਨਾਲ।

ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਦੇ ਆਰਟਸ ਅਤੇ ਸੋਸ਼ਲ ਸਾਇੰਸ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਕਲਾਤਮਕ ਅਤੇ ਸਿਰਜਣਾਤਮਕ ਪ੍ਰਤਿਭਾ ਨੂੰ ਪ੍ਰਖਣ ਸਬੰਧੀ ‘ਟੈਲੰਟ ਸਰਚ’ ਪ੍ਰੋਗਰਾਮ ਕਰਵਾਇਆ ਗਿਆ। ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ’ਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਫਾਈਨ ਆਰਟਸ, ਲਿਟਰੇਰੀ, ਮਿਊਜਿਕ, ਥੀਏਟਰ ਅਤੇ ਡਾਂਸ ਨਾਲ ਸਬੰਧਿਤ ਵੱਖ—ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਸਮਾਰੋਹ ਦੀ ਸ਼ੁਰੂਆਤ ਪ੍ਰੋਗਰਾਮ ਕੋਆਰਡੀਨੇਟਰ ਡਾ. ਸ਼ਰੀਨਾ ਮਹਾਜਨ ਨੇ ਡਾ. ਸੁਰਿੰਦਰ ਕੌਰ ਨੂੰ ਪੌਦਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਖਾਲਸਾ ’ਵਰਸਿਟੀ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ—ਨਾਲ ਉਨ੍ਹਾਂ ਦੀ ਕਲਾਤਮਕ ਅਤੇ ਸਿਰਜਣਾਤਮਕ ਪ੍ਰਤਿਭਾ ਨੂੰ ਨਿਖਾਰਨ ਲਈ ਵੀ ਢੁੱਕਵਾਂ ਮੰਚ ਪ੍ਰਦਾਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਕੂਲ ਆਫ਼ ਜਰਨਲਿਜ਼ਮ, ਸਕੂਲ ਆਫ਼ ਸੋਸ਼ਲ ਸਾਇੰਸ ਅਤੇ ਸਕੂਲ ਆਫ਼ ਫੈਸ਼ਨ ਡਿਜ਼ਾਇਨਿੰਗ ਐਂਡ ਕਾਸਮੈਟੋਲੋਜੀ ਵਰਗੇ ਵੱਖ—ਵੱਖ ਅਕਾਦਮਿਕ ਖੇਤਰਾਂ ਨਾਲ ਜੁੜੇ ਵਿਦਿਆਰਥੀਆਂ ਦੀ ਭਾਗੀਦਾਰੀ ਅਜਿਹੇ ਸਮਾਗਮਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਆਤਮ—ਵਿਸ਼ਵਾਸ, ਟੀਮ ਭਾਵਨਾ ਅਤੇ ਨਵੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਦਾ ਮਕਸਦ ਵਿੱਦਿਆ ਦੇ ਨਾਲ—ਨਾਲ ਵਿਦਿਆਰਥੀਆਂ ਅੰਦਰ ਛੁਪੀ ਕਲਾ ਨੂੰ ਪਛਾਣ ਕੇ ਹੋਰ ਨਿਖਾਰਨਾ ਹੁੰਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ’ਚ ਵੱਧ—ਚੜ੍ਹ ਕੇ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਇਸ ਮੌਕੇ ਮਿਊਜਿਕ, ਫਾਈਨ ਆਰਟਸ, ਥੀਏਟਰ, ਲਿਟਰੇਰੀ ਅਤੇ ਡਾਂਸ ਆਦਿ ਵੱਖ—ਵੱਖ ਸਰਗਰਮੀਆਂ ਕਰਵਾਈਆਂ ਗਈਆਂ।

ਇਸ ਮੌਕੇ ਡਾ. ਮਹਾਜਨ ਨੇ ਕਿਹਾ ਕਿ ‘ਟੈਲੰਟ ਸਰਚ’ ਪ੍ਰੋਗਰਾਮ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇਕ ਸਾਂਝਾ ਮੰਚ ਪ੍ਰਦਾਨ ਕਰਨਾ ਹੈ।ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ  ਉਕਤ ਵਿਦਿਆਰਥੀਆਂ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਵਿਸ਼ੇਸ਼ ਬਣਾਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਿਖਾਏ ਗਏ ਉਤਸ਼ਾਹ ਅਤੇ ਰਚਨਾਤਮਕਤਾ ਤੋਂ ਉਹ ਬੇਹੱਦ ਪ੍ਰਭਾਵਿਤ ਹਨ।ਉਨ੍ਹਾਂ ਸਮੂਹ ਇੰਚਾਰਜਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਅਤੇ ਉੱਦਮ ਸਦਕਾ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਅਤੇ ਸਫ਼ਲਤਾਪੂਰਵਕ ਨੇਪਰੇ ਚੜ੍ਹਦੇ ਹਨ।ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਡਾ. ਮਹਾਜਨ ਨਾਲ ਮਿਲ ਕੇ ਵੱਖ—ਵੱਖ ਗਤੀਵਿਧੀਆਂ ’ਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਪ੍ਰਦਾਨ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ।ਇਸ ਮੌਕੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Related posts

ਪ੍ਰਧਾਨ ਮੰਤਰੀ ਮੋਦੀ ਦਾ 76ਵਾਂ ਜਨਮਦਿਨ : ਮੋਦੀ ਦੇ ਨਾਮ ਕਿਹੜੇ-ਕਿਹੜੇ ਰਿਕਾਰਡ?

admin

ਛੋਟੇ ਕਾਰੋਬਾਰਾਂ ਨੂੰ ਪੇਰੋਲ ਟੈਕਸ ਵਿੱਚ ਰਾਹਤ ਦੇਣ ਲਈ NSW ਲਿਬਰਲ ਅਤੇ ਨੈਸ਼ਨਲਜ਼ ਵੱਲੋਂ ਬਿੱਲ ਲਿਆਉਣ ਦਾ ਐਲਾਨ

admin

ਪਾਕਿਸਾਨੀ ’ਚ ਭਾਰੀ ਬਾਰਿਸ਼ ਦਾ ਕਹਿਰ, ਤਿੰਨ ਘਰਾਂ ’ਚ ਡਿੱਗੀ ਬਿਜਲੀ, 14 ਲੋਕਾਂ ਦੀ ਗਈ ਜਾਨ

Bunty