Sport

ਵਿਰਾਟ ਕੋਹਲੀ ਨੇ ਸ਼ਰਮਨਾਕ ਰਿਕਾਰਡ ਆਪਣੇ ਨਾਂ ਕੀਤਾ

ਨਵੀਂ ਦਿੱਲੀ – ਵਿਰਾਟ ਕੋਹਲੀ ਦੀ ਖ਼ਰਾਬ ਬੱਲੇਬਾਜ਼ੀ ਦਾ ਨਜ਼ਾਰਾ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਵਨਡੇ ‘ਚ ਵੀ ਦੇਖਣ ਨੂੰ ਮਿਲਿਆ ਅਤੇ ਇਸ ਵਾਰ ਉਸ ਨੇ ਹੱਦ ਪਾਰ ਕਰ ਦਿੱਤੀ। ਪਿਛਲੇ ਦੋ ਮੈਚਾਂ ‘ਚ ਆਪਣੀ ਖ਼ਰਾਬ ਬੱਲੇਬਾਜ਼ੀ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰ ਰਹੇ ਕੋਹਲੀ ਕੋਲ ਇਸ ਮੈਚ ‘ਚ ਦੌੜਾਂ ਬਣਾਉਣ ਦਾ ਮੌਕਾ ਸੀ, ਪਰ ਉਨ੍ਹਾਂ ਨੇ ਇਸ ਨੂੰ ਨੂੰ ਗਵਾ ਦਿੱਤਾ। ਕੋਹਲੀ ਨੇ ਇਸ ਮੈਚ ‘ਚ ਦੋ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਜ਼ੀਰੋ ‘ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਕੋਹਲੀ ਨੇ ਅਲਜ਼ਾਰੀ ਜੋਸੇਫ ਦੀ ਗੇਂਦ ‘ਤੇ ਸ਼ਾਈ ਹੋਪ ਨੂੰ ਕੈਚ ਥਮਾ ਦਿੱਤੀ।

ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ ਜ਼ੀਰੋ ‘ਤੇ ਆਊਟ ਹੋ ਕੇ ਵਰਿੰਦਰ ਸਹਿਵਾਗ ਦਾ ਰਿਕਾਰਡ ਤੋੜ ਦਿੱਤਾ। ਅੰਤਰਰਾਸ਼ਟਰੀ ਕ੍ਰਿਕਟ ‘ਚ ਇਹ 32ਵਾਂ ਮੌਕਾ ਸੀ ਜਦੋਂ ਵਿਰਾਟ ਕੋਹਲੀ ਜ਼ੀਰੋ ‘ਤੇ ਆਊਟ ਹੋਏ। ਕੋਹਲੀ ਹੁਣ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ ‘ਤੇ ਆਊਟ ਹੋਣ ਦੇ ਮਾਮਲੇ ‘ਚ (ਬੈਟਿੰਗ ਪੁਜ਼ੀਸ਼ਨ 1-7 ਤਕ) ਦੂਜੇ ਨੰਬਰ ‘ਤੇ ਆ ਗਏ ਹਨ।

ਇਸ ਤੋਂ ਪਹਿਲਾਂ ਵਰਿੰਦਰ ਸਹਿਵਾਗ ਦੂਜੇ ਨੰਬਰ ‘ਤੇ ਸਨ, ਜੋ ਅੰਤਰਰਾਸ਼ਟਰੀ ਕ੍ਰਿਕਟ ‘ਚ ਕੁੱਲ 31 ਵਾਰ ਆਊਟ ਹੋਏ। ਹੁਣ ਸਹਿਵਾਗ ਤੀਜੇ ਨੰਬਰ ‘ਤੇ ਆ ਗਏ ਹਨ। ਇਕ ਤੋਂ ਸੱਤ ਤਕ ਬੱਲੇਬਾਜ਼ੀ ਪੁਜ਼ੀਸ਼ਨ ਦੀ ਗੱਲ ਕਰੀਏ ਤਾਂ ਭਾਰਤ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਵਾਰ ਆਊਟ ਹੋਣ ਦੇ ਮਾਮਲੇ ‘ਚ ਸਚਿਨ ਤੇਂਦੁਲਕਰ ਪਹਿਲੇ ਨੰਬਰ ‘ਤੇ ਹਨ। ਗਾਂਗੁਲੀ 29 ਵਾਰ ਆਊਟ ਹੋ ਕੇ ਚੌਥੇ ਸਥਾਨ ‘ਤੇ ਹਨ ਜਦਕਿ ਯੁਵਰਾਜ ਸਿੰਘ 26 ਵਾਰ ਆਊਟ ਹੋਣ ਤੋਂ ਬਾਅਦ ਪੰਜਵੇਂ ਸਥਾਨ ‘ਤੇ ਹਨ।

ਭਾਰਤ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਵਾਰ ਆਊਟ ਹੋਣ ਵਾਲੇ ਬੱਲੇਬਾਜ਼ (ਬੱਲੇਬਾਜ਼ੀ ਸਥਿਤੀ 1-7)

34 ਵਾਰ – ਸਚਿਨ ਤੇਂਦੁਲਕਰ

32 ਵਾਰ – ਵਿਰਾਟ ਕੋਹਲੀ

31 ਵਾਰ – ਵਰਿੰਦਰ ਸਹਿਵਾਗ

29 ਵਾਰ – ਸੌਰਵ ਗਾਂਗੁਲੀ

26 ਵਾਰ – ਯੁਵਰਾਜ ਸਿੰਘ

ਕੋਹਲੀ ਨੇ ਤੋੜਿਆ ਰੈਣਾ ਦਾ ਰਿਕਾਰਡ

ਵਨਡੇ ਕ੍ਰਿਕਟ ‘ਚ ਵਿਰਾਟ ਕੋਹਲੀ 15ਵੀਂ ਵਾਰ ਜ਼ੀਰੋ ‘ਤੇ ਆਊਟ ਹੋਏ ਅਤੇ ਉਨ੍ਹਾਂ ਨੇ ਸੁਰੇਸ਼ ਰੈਣਾ ਤੇ ਸਹਿਵਾਗ ਦਾ ਰਿਕਾਰਡ ਤੋੜ ਦਿੱਤਾ, ਜੋ ਕੁੱਲ 14 ਵਾਰ ਆਊਟ ਹੋਏ। ਵਨਡੇ ‘ਚ ਭਾਰਤ ਲਈ ਸਭ ਤੋਂ ਜ਼ਿਆਦਾ ਆਊਟ ਹੋਣ ਦੇ ਮਾਮਲੇ ‘ਚ ਕੋਹਲੀ ਚੌਥੇ ਸਥਾਨ ‘ਤੇ ਪਹੁੰਚ ਗਏ।

ਵਨ-ਡੇਅ ‘ਚ ਸਭ ਤੋਂ ਜ਼ਿਆਦਾ ਵਾਰ ਡਕ ‘ਤ ਆਉਣਟ ਵਾਲੇ ਭਾਰਤੀ ਬੱਲੇਬਾਜ਼ (ਬੱਲੇਬਾਜ਼ੀ ਸਥਿਤੀ 1-7)

20 – ਸਚਿਨ ਤੇਂਦੁਲਕਰ

18 – ਯੁਵਰਾਜ ਸਿੰਘ

16 – ਸੌਰਵ ਗਾਂਗੁਲੀ

15 – ਵਿਰਾਟ ਕੋਹਲੀ

14 – ਸੁਰੇਸ਼ ਰੈਨਾ

14 – ਵਰਿੰਦਰ ਸਹਿਵਾਗ

ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਸਿਰਫ 26 ਦੌੜਾਂ ਬਣਾਈਆਂ। ਉਨ੍ਹਾਂ ਤਿੰਨ ਮੈਚਾਂ ‘ਚ 8,18 ਤੇ 0 ਦੌੜਾਂ ਬਣਾਈਆਂ। ਇਸ ਸੀਰੀਜ਼ ‘ਚ ਉਨ੍ਹਾਂ ਦਾ ਸਰਵੋਤਮ ਸਕੋਰ 18 ਦੌੜਾਂ ਸੀ।

Related posts

ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ ਨੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਟੌਪ ‘ਤੇ !

admin

ਭਾਰਤ ਨੇ ਪੰਜਵਾਂ ਟੈਸਟ ਜਿੱਤ ਕੇ ਲੜੀ 2-2 ਨਾਲ ਬਰਾਬਰੀ ‘ਤੇ ਖਤਮ ਕੀਤੀ !

admin

ਖੇਡ-ਸੰਸਥਾ ਵਲੋਂ ਖੋ-ਖੋ ਨੂੰ 16 ਹੋਰ ਪ੍ਰਮੁੱਖ ਖੇਡਾਂ ਦੇ ਬਰਾਬਰ ਮਾਨਤਾ ਮਿਲੀ !

admin