Sport

ਵਿਵਿਅਨ ਰਿਚਰਡਸ, ਸੁਨੀਲ ਗਾਵਸਕਰ ਅਤੇ ਸ਼ਾਨ ਪੋਲਕ ਆਈਐੱਮਐੱਲ ਗਵਰਨਿੰਗ ਕੌਂਸਲ ਚ ਹੋਏ ਸ਼ਾਮਲ

ਮੁੰਬਈ – ਸਾਬਕਾ ਮਹਾਨ ਖਿਡਾਰੀ ਵਿਵਿਅਨ ਰਿਚਰਡਸ, ਸੁਨੀਲ ਗਾਵਸਕਰ ਅਤੇ ਸ਼ਾਨ ਪੋਲਕ ਨੂੰ ਸ਼ਨੀਵਾਰ ਨੂੰ ਇੰਟਰਨੈਸ਼ਨਲ ਮਾਸਟਰਜ਼ ਲੀਗ (ਆਈਐੱਮਐੱਲ) ਟੂਰਨਾਮੈਂਟ ਦੀ ਗਵਰਨਿੰਗ ਕੌਂਸਲ ਦਾ ਮੈਂਬਰ ਐਲਾਨ ਕੀਤਾ ਗਿਆ ਹੈ। ਭਾਰਤੀ ਦਿੱਗਜ ਸਚਿਨ ਤੇਂਦੁਲਕਰ ਅਤੇ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਸਮੇਤ ਸਾਬਕਾ ਖਿਡਾਰੀਆਂ ਦੀ ਵਿਸ਼ੇਸ਼ਤਾ ਵਾਲੇ ਇਸ ਛੇ ਦੇਸ਼ਾਂ ਦੇ ਟੀ-20 ਟੂਰਨਾਮੈਂਟ ਦਾ ਉਦਘਾਟਨ ਸੀਜ਼ਨ 17 ਨਵੰਬਰ ਤੋਂ 8 ਦਸੰਬਰ ਤੱਕ ਹੋਵੇਗਾ।ਆਈਐੱਮਐੱਲ ਨੇ ਇੱਥੋਂ ਜਾਰੀ ਇਕ ਬਿਆਨ ਵਿਚ ਕਿਹਾ, ”ਇਹ ਤਿ੍ਰਮੂਰਤੀ (ਰਿਚਰਡਸ, ਗਾਵਸਕਰ ਅਤੇ ਪੋਲਕ) ਆਈਐੱਮਐੱਲ ਦੀ ਰਣਨੀਤਕ ਦਿਸ਼ਾ, ਨਿਯਮਾਂ ਅਤੇ ਸੰਚਾਲਨ ਦੀ ਨਿਗਰਾਨੀ ਕਰਨਗੇ। ਇਹ ਯਕੀਨੀ ਬਣਾਏਗਾ ਕਿ ਇਹ ਲੀਗ ਇਕ ਪ੍ਰਮੁੱਖ ਪਲੇਟਫਾਰਮ ਬਣਿਆ ਰਹੇ। ਇਸ ਟੂਰਨਾਮੈਂਟ ਦੇ ਮੈਚ ਤਿੰਨ ਥਾਵਾਂ ‘ਤੇ ਖੇਡੇ ਜਾਣਗੇ। ਇਸ ਦੇ ਮੈਚ ਨਵੀਂ ਮੁੰਬਈ (17 ਤੋਂ 20 ਨਵੰਬਰ), ਲਖਨਊ (21 ਤੋਂ 27 ਨਵੰਬਰ) ਅਤੇ ਰਾਏਪੁਰ (28 ਤੋਂ 8 ਦਸੰਬਰ) ਵਿਚ ਹੋਣਗੇ।

Related posts

ਬੀਸੀਸੀਆਈ ਨੇ ਮਹਿਲਾ IPL ਨੂੰ ਦਿੱਤੀ ਹਰੀ ਝੰਡੀ

Bunty

1983 ਵਿਸ਼ਵ ਕੱਪ ਫਾਈਨਲ ‘ਚ ਕਿੰਝ ਵੈਸਟ ਇੰਡੀਜ਼ ਨੂੰ 183 ਦੌੜਾਂ ਬਣਾਉਣ ਤੋਂ ਰੋਕਿਆ, ਸ਼੍ਰੀਕਾਂਤ ਨੇ ਕੀਤਾ ਖੁਲਾਸਾ

admin

ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦੀ ਹਸਪਤਾਲ ਤੋਂ ਛੁੱਟੀ

Bunty