ਵੈਸਟਇੰਡੀਜ਼ – ਸਲਾਮੀ ਬੱਲੇਬਾਜ਼ ਏਵਿਨ ਲੁਈਸ (68) ਅਤੇ ਸ਼ੇ ਹੋਪ (54) ਦੀਆਂ ਤੂਫਾਨੀ ਪਾਰੀਆਂ ਦੇ ਦਮ ‘ਤੇ ਵੈਸਟਇੰਡੀਜ਼ ਨੇ ਚੌਥੇ ਟੀ-20 ਮੈਚ ‘ਚ ਇੰਗਲੈਂਡ ਨੂੰ 6 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾ ਦਿੱਤਾ। 219 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਸਲਾਮੀ ਬੱਲੇਬਾਜ਼ ਏਵਿਨ ਲੁਈਸ ਅਤੇ ਸ਼ੇ ਹੋਪ ਦੀ ਜੋੜੀ ਨੇ ਵੈਸਟਇੰਡੀਜ਼ ਲਈ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 9.1 ਓਵਰਾਂ ਵਿੱਚ 136 ਦੌੜਾਂ ਜੋੜੀਆਂ। 10ਵੇਂ ਓਵਰ ਵਿੱਚ ਰੇਹਾਨ ਅਹਿਮਦ ਨੇ ਏਵਿਨ ਲੁਈਸ ਨੂੰ ਆਊਟ ਕਰਕੇ ਇੰਗਲੈਂਡ ਨੂੰ ਪਹਿਲੀ ਸਫਲਤਾ ਦਿਵਾਈ। ਏਵਿਨ ਲੁਈਸ ਨੇ 31 ਗੇਂਦਾਂ ‘ਤੇ 68 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ 7 ਛੱਕੇ ਅਤੇ ਚਾਰ ਚੌਕੇ ਲੱਗੇ। ਸ਼ੇ ਹੋਪ ਅਗਲੀ ਹੀ ਗੇਂਦ ‘ਤੇ ਰਨ ਆਊਟ ਹੋ ਗਏ। ਸ਼ੇ ਹੋਪ ਨੇ 24 ਗੇਂਦਾਂ ਵਿੱਚ ਸੱਤ ਚੌਕੇ ਅਤੇ ਤਿੰਨ ਛੱਕੇ ਜੜੇ (54) ਦੌੜਾਂ ਬਣਾਈਆਂ। ਰੇਹਾਨੇ ਨੇ ਉਸੇ ਓਵਰ ਦੀ ਤੀਜੀ ਗੇਂਦ ‘ਤੇ ਨਿਕੋਲਸ ਪੂਰਨ (0) ਨੂੰ ਆਊਟ ਕਰਕੇ ਵੈਸਟਇੰਡੀਜ਼ ਨੂੰ ਬੈਕਫੁੱਟ ‘ਤੇ ਲਿਆ ਦਿੱਤਾ। ਇਸ ਤੋਂ ਬਾਅਦ ਕਪਤਾਨ ਰੋਵਮੈਨ ਪਾਵੇਲ ਨੇ ਪਹਿਲਾਂ ਸ਼ਿਮਰੋਨ ਹੇਟਮਾਇਰ ਨਾਲ ਚੌਥੀ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕੀਤੀ। ਰੇਹਾਨ ਨੇ ਸ਼ਿਮਰੋਨ ਹੇਟਮਾਇਰ (ਸੱਤ) ਨੂੰ ਆਊਟ ਕਰਕੇ ਆਪਣੀਆਂ ਤਿੰਨ ਵਿਕਟਾਂ ਲਈਆਂ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸ਼ਰਫਾਨ ਰਦਰਫੋਰਡ ਅਤੇ ਰੋਵਮੈਨ ਪਾਵੇਲ ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ ‘ਤੇ ਪਹੁੰਚਾਇਆ