ਮੁੰਬਈ – ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਮੈਸੇਜਿੰਗ ਫੋਰਮ ਵਟਸਐਪ ਦੇ ਬਿਜ਼ਨਸ ਹਿੱਸੇ ਵਿੱਚ ਕਈ ਨਵੀਂਆਂ ਖੂਬੀਆਂ ਅਤੇ ਸੁਵਿਧਾਵਾਂ ਨੂੰ ਪੇਸ਼ ਕਰਦੇ ਹੋਏ ਦੱਸਿਆ ਕਿ ਵੱਡੀ ਗਿਣਤੀ ਵਿਚ ਕਾਰੋਬਾਰ ਆਪਣੇ ਗ੍ਰਾਹਕਾਂ ਨਾਲ ਜੁੜਨ ਲਈ ਇਸ ਸੰਦੇਸ਼ ਸੇਵਾ ਦਾ ਸਹਾਰਾ ਲੈ ਰਹੇ ਹਨ। ਵ੍ਹਾਟਸਐਪ ਬਿਜ਼ਨਸ ਵਿਚ ਹੁਣ ਛੋਟੇ ਕਾਰੋਬਾਰੀਆਂ ਲਈ ਪ੍ਰਮਾਣਿਤ ਬੈਚ ਉਪਲਬਧ ਹੋਵੇਗਾ ਜੋ ਉਪਭੋਗਤਾਵਾਂ ਦਾ ਭਰੋਸਾ ਅਤੇ ਪ੍ਰਮਾਣਿਕਤਾ ਸਥਾਪਤ ਕਰਨ ਦਾ ਕੰਮ ਕਰੇਗਾ।ਫੇਸਬੁੱਕ, ਵ੍ਹਾਟਸਐਪ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਮੰਚਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਮੈਟਾ ਨੇ ਇੱਥੇ ਆਯੋਜਿਤ ‘ਵ੍ਹਾਟਸਐਪ ਬਿਜ਼ਨਸ ਸਮਿਟ’ ਵਿੱਚ ਏਆਈਆਈ ਟੂਲ ਬਾਰੇ ਵੀ ਚਾਨਣਾ ਪਾਇਆ। ਮੇੈਟਾ ਨੇ ਕਿਹਾ ਕਿ ਵ੍ਹਾਟਸਐਪ ਬਿਜ਼ਨਸ ਐਪ ਰਾਹੀਂ ਸਿੱਧੇ ਆਈ ਟੂਲ ਨੂੰ ਚਲਾਇਆ ਜਾ ਸਕਦਾ ਹੈ। ਮੈਟਾ ਨੇ ਇਸ ਟੂਲ ਦਾ ਹਾਲ ਹੀ ਵਿੱਚ ਭਾਰਤ ਵਿੱਚ ਪਰੀਖਣ ਸ਼ੁਰੂ ਕੀਤਾ ਹੈ, ਅਤੇ ਇਸਦੇ ਸ਼ੁਰੂਆਤੀ ਨਤੀਜੇ ਚੰਗੇ ਹਨ।