Breaking NewsInternationalLatest NewsTravel

ਸਪੇਨ ਵਿੱਚ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, ਘੱਟੋ-ਘੱਟ 39 ਲੋਕਾਂ ਦੀ ਮੌਤ

ਸਪੇਨ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਵਿੱਚ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਹੈ।

ਮੈਡਰਿਡ – ਸਪੇਨ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਵਿੱਚ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਹਾਦਸੇ ਦੌਰਾਨ ਦੋ ਡੱਬੇ ਪਟੜੀ ਤੋਂ ਉਤਰ ਗਏ ਅਤੇ ਢਲਾਣ ’ਤੇ ਪਲਟ ਗਏ।

ਇਹ ਹਾਦਸਾ ਬੁੱਧਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 9 ਵਜੇ ਟੋਲੇਡੋ ਸੂਬੇ ਵਿੱਚ ਲਾਸ ਯੇਬਨੇਸ ਅਤੇ ਉਰਦਾ ਸ਼ਹਿਰਾਂ ਵਿਚਕਾਰ ਵਾਪਰਿਆ। ਹਾਦਸੇ ਤੋਂ ਬਾਅਦ ਮੈਡਰਿਡ, ਸਿਉਦਾਦ ਰੀਅਲ ਅਤੇ ਐਂਡਾਲੂਸੀਆ ਦੇ ਰੂਟਾਂ ’ਤੇ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ। ਐਸੋਸੀਏਟਿਡ ਪ੍ਰੈੱਸ (ਏਪੀ) ਦੀ ਰਿਪੋਰਟ ਮੁਤਾਬਕ, ਦੋਵੇਂ ਰੇਲਗੱਡੀਆਂ ਇੱਕੋ ਦਿਸ਼ਾ ਵਿੱਚ ਜਾ ਰਹੀਆਂ ਸਨ। ਇਸ ਦੌਰਾਨ ਇੱਕ ਰੇਲਗੱਡੀ ਦੂਜੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਦੋ ਡੱਬੇ ਪਟੜੀ ਤੋਂ ਉਤਰ ਗਏ।

ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੰਭੀਰ ਹਾਦਸੇ ਦੀ ਖ਼ਬਰ ਸੁਣ ਕੇ ਹੈਰਾਨ ਹਨ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਪੋਸਟ ਰਾਹੀਂ ਉਨ੍ਹਾਂ ਦੱਸਿਆ ਕਿ ਉਹ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਅਤੇ ਕਾਸਤੀਲਾ-ਲਾ ਮੰਚਾ ਦੇ ਖੇਤਰੀ ਮੁਖੀ ਐਮਿਲਿਆਨੋ ਗਾਰਸੀਆ ਪਾਜ਼ ਨਾਲ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਹਨ।

ਰਿਪੋਰਟ ਮੁਤਾਬਕ, ਇਸ ਸਾਲ ਸਪੇਨ ਵਿੱਚ ਇਹ ਦੂਜਾ ਵੱਡਾ ਰੇਲ ਹਾਦਸਾ ਹੈ। ਇਸ ਤੋਂ ਪਹਿਲਾਂ 18 ਜਨਵਰੀ ਨੂੰ ਦੱਖਣੀ ਸਪੇਨ ਵਿੱਚ ਦੋ ਰੇਲਗੱਡੀਆਂ ਦੀ ਟੱਕਰ ਹੋਈ ਸੀ। ਉਸ ਹਾਦਸੇ ਵਿੱਚ 45 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 170 ਲੋਕ ਜ਼ਖ਼ਮੀ ਹੋਏ ਸਨ। ਉਸ ਹਾਦਸੇ ਵਿੱਚ ਇਰੀਓ ਤੋਂ ਮੈਡਰਿਡ ਜਾ ਰਹੀ ਇੱਕ ਰੇਲਗੱਡੀ ਪਟੜੀ ਤੋਂ ਉਤਰ ਕੇ ਦੂਜੇ ਟਰੈਕ ’ਤੇ ਜਾ ਡਿੱਗੀ ਸੀ। ਇਸ ਰੇਲਗੱਡੀ ਵਿੱਚ ਲਗਭਗ 300 ਯਾਤਰੀ ਸਵਾਰ ਸਨ। ਇਸੇ ਦੌਰਾਨ ਮੈਡਰਿਡ ਤੋਂ ਹੁਏਲਵਾ ਜਾ ਰਹੀ ਇੱਕ ਹੋਰ ਰੇਲਗੱਡੀ ਉੱਥੋਂ ਲੰਘੀ ਅਤੇ ਦੂਜੀ ਰੇਲਗੱਡੀ ਨਾਲ ਟਕਰਾ ਗਈ। ਇਸ ਰੇਲਗੱਡੀ ਵਿੱਚ ਵੀ ਲਗਭਗ 200 ਯਾਤਰੀ ਸਵਾਰ ਸਨ।

Related posts

ਚੀਨ ਦੁਨੀਆ ਦੇ ਸਾਰੇ ਹਿੱਸਿਆਂ ‘ਤੇ ਬੁਰੀ ਨਜ਼ਰ ਰੱਖੀ ਬੈਠਾ, ਜਿਸ ਨੂੰ ਟੋਕਣਾ ਤੇ ਰੋਕਣਾ ਹੈ ਜਰੂਰੀ

Bunty

ਇਜ਼ਰਾਈਲ ਨੇ ਅੱਤਵਾਦੀਆਂ ਨੂੰ ਦਿੱਤਾ ਮੂੰਹਤੋੜ ਜਵਾਬ,

Bunty

ਦੁਨੀਆ ‘ਚ ਕੋਵਿਡ ਦੇ ਖ਼ਾਤਮੇ ‘ਚ ਭਾਰਤ ਦੀ ਸਭ ਤੋਂ ਅਹਿਮ ਭੂਮਿਕਾ

Bunty