Bollywood

ਸਮੰਥਾ ਬਣੀ ਸਭ ਤੋਂ ਮਸ਼ਹੂਰ ਫਿਲਮ ਅਭਿਨੇਤਰੀ, ਕਿਆਰਾ ਦੀ ਟਾਪ 10 ‘ਚ ਐਂਟਰੀ

ਨਵੀਂ ਦਿੱਲੀ – 2022 ਦੀ ਸਭ ਤੋਂ ਮਸ਼ਹੂਰ ਫੀਮੇਲ ਫਿਲਮ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਹ ਜੂਨ ਮਹੀਨੇ ਲਈ ਹੈ। ਇਸ ਵਿੱਚ ਸਮੰਥਾ ਰੂਥ ਪ੍ਰਭੂ ਹੈ, ਜਿਸ ਨੇ ਫਿਲਮ ਪੁਸ਼ਪਾ: ਦ ਰਾਈਜ਼ ਵਿੱਚ ਓ ਅੰਟਾਵਾ ਦਾ ਕਿਰਦਾਰ ਨਿਭਾਇਆ ਸੀ। ਦੂਜੇ ਨੰਬਰ ‘ਤੇ ਆਲੀਆ ਭੱਟ ਹੈ, ਜਿਸ ਨੇ ਹਾਲ ਹੀ ‘ਚ ਰਣਬੀਰ ਕਪੂਰ ਨਾਲ ਵਿਆਹ ਕੀਤਾ ਹੈ।ਤੀਜੇ ਨੰਬਰ ‘ਤੇ ਨਯਨਤਾਰਾ ਹੈ, ਜਿਸ ਦੀ ਫਿਲਮ ਜਵਾਨ ਸ਼ਾਹਰੁਖ ਖਾਨ ਨਾਲ ਆ ਰਹੀ ਹੈ, ਜਦਕਿ ਚੌਥੇ ‘ਤੇ ਕਾਜਲ ਅਗਰਵਾਲ ਹੈ, ਜੋ ਹਾਲ ਹੀ ‘ਚ ਮਾਂ ਬਣੀ ਹੈ।

ਪੰਜਵੇਂ ਨੰਬਰ ‘ਤੇ ਦੀਪਿਕਾ ਪਾਦੂਕੋਣ ਹੈ, ਜਿਸ ਦੀ ਹਾਲ ਹੀ ‘ਚ ਫਿਲਮ ਘਰਿਆਨ ਰਿਲੀਜ਼ ਹੋਈ ਸੀ। ਪੂਜਾ ਹੇਗੜੇ ਛੇਵੇਂ ਨੰਬਰ ‘ਤੇ ਹੈ। ਕੀਰਤੀ ਸੁਰੇਸ਼ ਕਈ ਸਾਊਥ ਫਿਲਮਾਂ ‘ਚ ਕੰਮ ਕਰ ਚੁੱਕੀ ਹੈ। ਕੈਟਰੀਨਾ ਕੈਫ ਅੱਠਵੇਂ ਨੰਬਰ ‘ਤੇ ਹੈ। ਕੈਟਰੀਨਾ ਕੈਫ ਹਾਲ ਹੀ ‘ਚ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਉਣ ਲਈ ਮਾਲਦੀਵ ਗਈ ਸੀ। ਇਸ ਮੌਕੇ ਉਸ ਨੇ ਪਤੀ ਵਿੱਕੀ ਕੌਸ਼ਲ ਤੇ ਹੋਰਨਾਂ ਨਾਲ ਖੂਬ ਮਸਤੀ ਕੀਤੀ।

ਕਿਆਰਾ ਅਡਵਾਨੀ ਨੌਵੇਂ ਨੰਬਰ ‘ਤੇ ਹੈ। ਕਿਆਰਾ ਅਡਵਾਨੀ ਪਹਿਲੀ ਵਾਰ ਇਸ ਲਿਸਟ ‘ਚ ਸ਼ਾਮਲ ਹੋਈ ਹੈ। ਉਨ੍ਹਾਂ ਦੀ ਹਾਲ ਹੀ ‘ਚ ਆਈ ਫਿਲਮ ‘ਭੂਲ ਭੁਲਈਆ 2’ ਆਈ ਸੀ ਜਦਕਿ ਅਨੁਸ਼ਕਾ ਸ਼ੈੱਟੀ ਦਸਵੇਂ ਨੰਬਰ ‘ਤੇ ਹੈ। ਅਨੁਸ਼ਕਾ ਸ਼ੈੱਟੀ ਹਾਲ ਹੀ ‘ਚ ਇਕ ਵੈੱਬ ਸੀਰੀਜ਼ ‘ਚ ਨਜ਼ਰ ਆਈ ਸੀ।

Related posts

ਦਿਸ਼ਾ ਪਟਾਨੀ ਅਤੇ ਰਣਵਿਜੈ ਸਿੰਘਾ ਉਦਘਾਟਨੀ ਖੇਡ ਸਮਾਰੋਹ ਦੌਰਾਨ !

admin

ਆਈਏਐਸ ਅਧਿਕਾਰੀ ਨੇ ‘ਦਿ ਕਸ਼ਮੀਰ ਫਾਈਲਜ਼’ ਦੀ ਕਮਾਈ ਨੂੰ ਸਿੱਖਿਆ ਲਈ ਦਾਨ ਕਰਨ ਦਾ ਦਿੱਤਾ ਸੁਝਾਅ

Bunty

ਰਣਦੀਪ ਹੁੱਡਾ ਦੇ ‘ਸੁਤੰਤਰ ਵੀਰ ਸਾਵਰਕਰ’ ਫਿਲਮ ਨੂੰ 97ਵੇਂ ਆਸਕਰ ਲਈ ਭੇਜਿਆ

Bunty