International

ਸਰਹੱਦ ’ਤੇ ਪਰਵਾਸੀਆਂ ਦੇ ਦਾਖ਼ਲੇ ਉਪਰ ਪਾਬੰਦੀ ਲਾਉਣ ਕਾਰਨ ਬਾਇਡਨ ਖ਼ਿਲਾਫ਼ ਕੇਸ

ਵਾਸ਼ਿੰਗਟਨ – ਪਰਵਾਸੀ ਅਧਿਕਾਰ ਸੰਗਠਨਾਂ ਦੇ ਸਮੂਹ ਨੇ ਅੱਜ ਰਾਸ਼ਟਰਪਤੀ ਜੋਅ ਬਾਇਡਨ ਦੇ ਹਾਲੀਆ ਨਿਰਦੇਸ਼ ਖ਼ਿਲਾਫ਼ ਅਮਰੀਕੀ ਪ੍ਰਸ਼ਾਸਨ ’ਤੇ ਮੁਕੱਦਮਾ ਦਾਇਰ ਕੀਤਾ ਹੈ। ਬਾਇਡਨ ਨੇ ਹਾਲ ਹੀ ਵਿੱਚ ਦੱਖਣੀ ਸਰਹੱਦ ’ਤੇ ਸ਼ਰਨਾਰਥੀਆਂ ਦੇ ਦਾਖਲੇ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾ ਦਿੱਤੀ ਸੀ, ਜਿਸ ਦਾ ਸਮੂਹ ਨੇ ਵਿਰੋਧ ਕੀਤਾ ਹੈ ਤੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਦਾ ਫੈਸਲਾ ਟਰੰਪ ਪ੍ਰਸ਼ਾਸਨ ਦੌਰਾਨ ਚੁੱਕੇ ਕਦਮਾਂ ਤੋਂ ਵੱਖਰਾ ਨਹੀਂ ਹੈ। ਉਦੋਂ ਵੀ ਅਦਾਲਤਾਂ ਨੇ ਉਸ ਫ਼ੈਸਲੇ ’ਤੇ ਰੋਕ ਦਿੱਤਾ ਸੀ। ਲਾਸ ਅਮਰੀਕਾ ਇਮੀਗ੍ਰੈਂਟ ਐਡਵੋਕੇਸੀ ਸੈਂਟਰ ਅਤੇ ‘ਆਰ.ਏ.ਆਈ.ਸੀ.ਈ.ਐਸ. ਦੀ ਤਰਫੋਂ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਤੇ ਹੋਰਾਂ ਨੇ ਇਹ ਕੇਸ ਦਾਇਰ ਕੀਤਾ ਹੈ।

Related posts

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin