Breaking News Latest News News Punjab

ਸਲੀਪਰ ਸੈੱਲ ਬਣਨ ਦੀ ਤਿਆਰੀ ’ਚ ਸੀ ਅੱਤਵਾਦੀ ਅੰਮ੍ਰਿਤਪਾਲ ਸਿੰਘ

ਅੰਮ੍ਰਿਤਸਰ – ਛੇ ਗਰਨੇਡ ਬਰਾਮਦਗੀ ਦੇ ਮਾਮਲੇ ਵਿਚ ਫੜਿਆ ਗਿਆ ਅੱਤਵਾਦੀ ਅੰਮ੍ਰਿਤਪਾਲ ਸਿੰਘ ਸਲੀਪਰ ਸੈੱਲ ਬਣਨ ਦੀ ਤਿਆਰੀ ਵਿਚ ਸੀ। ਇਸਦੇ ਲਈ ਉਸ ਨੂੰ ਖ਼ਾਲਿਸਤਾਨੀ ਅੱਤਵਾਦੀ ਸੰਗਠਨ ਤੋਂ ਲਗਾਤਾਰ ਸੰਦੇਸ਼ ਮਿਲ ਰਹੇ ਸਨ ਕਿ ਉਹ ਜਲਦੀ ਪਾਕਿਸਤਾਨ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਉਸ ਨੇ ਪਾਕਿਸਤਾਨ ਜਾ ਕੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀਆਂ ਤੋਂ ਟਰੇਨਿੰਗ ਲੈਣੀ ਸੀ, ਪਰ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਾਰਨ ਅੱਤਵਾਦੀਆਂ ਦੇ ਨਾਪਾਕ ਇਰਾਦਿਆਂ ’ਤੇ ਪਾਣੀ ਫਿਰ ਗਿਆ।
ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕਈ ਰਾਜ਼ ਖੋਲ੍ਹੇ ਹਨ। ਅੱਤਵਾਦੀ ਅੰਮ੍ਰਿਤਪਾਲ ਸਿੰਘ ਤੇ ਸੈਮੀ ਨੇ ਬੀਕੇਆਈ ਦੇ ਆਦੇਸ਼ ’ਤੇ ਪੰਜਾਬ ਵਿਚ ਛੇ ਹੈਂਡ ਗਰਨੇਡ ਦੀ ਵਰਤੋਂ ਕਰਨੀ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਸਿੰਘ ਸਾਲ 2015 ਵਿਚ ਜਲੰਧਰ ਦੇ ਮੁੱਲਾਂਪੁਰ ਇਲਾਕੇ ਵਿਚ ਰਹਿੰਦੇ ਹੋਏ ਖ਼ਾਲਿਸਤਾਨੀ ਲਹਿਰ ਨਾਲ ਜੁੜਿਆ ਸੀ। ਇਸ ਤੋਂ ਬਾਅਦ ਉਹ ਨਿਊਜ਼ੀਲੈਂਡ ਚਲਾ ਗਿਆ ਸੀ।
ਉੱਥੇ ਉਸਦੇ ਸੰਬੰਧ ਯੂਕੇ ਬੈਠੇ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਲ ਬਣੇ ਸਨ। ਗੁਰਪ੍ਰੀਤ ਸਿੰਘ ਸਾਲ 2007 ਵਿਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿਚ ਮੁਲਜ਼ਮ ਸੀ, ਪਰ ਉਕਤ ਮਾਮਲੇ ਵਿਚ ਬਰੀ ਹੋਣ ਤੋਂ ਬਾਅਦ ਉਹ ਯੂਕੇ ਚਲਾ ਗਿਆ ਸੀ। ਪੁਲਿਸ ਅੰਮ੍ਰਿਤਪਾਲ ਸਿੰਘ ਦੇ ਪੰਜਾਬ, ਯੂਕੇ, ਨਿਊਜ਼ੀਲੈਂਡ ਤੇ ਪਾਕਿਸਤਾਨ ਦੇ ਸੰਪਰਕ ਖੋਜਣ ਵਿਚ ਜੁਟੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਪਿਛਲੇ ਪੰਜ ਸਾਲ ਤੋਂ ਕਿਹੜੇ ਖ਼ਾਲਿਸਤਾਨੀ ਵਿਚਾਰਧਾਰਾ ਲੋਕਾਂ ਨਾਲ ਰਹਿ ਚੁੱਕਾ ਹੈ।
ਭਾਰਤ-ਪਾਕਿ ਸਰਹੱਦ ’ਤੇ ਬੀਤੇ ਦਸ ਦਿਨਾਂ ਤੋਂ ਮਿਲ ਰਹੇ ਟਿਫਨ ਬੰਬ, ਆਰਡੀਐਕਸ ਤੇ ਗਰਨੇਡ ਤੇ ਲਗਾਤਾਰ ਚੱਲ ਰਹੀ ਅੱਤਵਾਦੀਆਂ ਦੀ ਫੜੋ-ਫੜੀ ਨੂੰ ਜੋੜ ਰਹੀ ਹੈ। ਕਿਤੇ ਸਾਰੀਆਂ ਘਟਨਾਵਾਂ ਦਾ ਸੰਬੰਧ ਇਕ ਹੀ ਥਾਂ ਤੇ ਅੱਤਵਾਦੀ ਸੰਗਠਨ ਨਾਲ ਤਾਂ ਨਹੀਂ ਜੁੜ ਰਿਹਾ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਦੇ ਬੇਟੇ ਗੁਰਮੁਖ ਸਿੰਘ ਬਰਾੜ ਦਾ ਵੀ ਉਕਤ ਅੱਤਵਾਦੀਆਂ ਨਾਲ ਰਿਸ਼ਤਾ ਹੋ ਸਕਦਾ ਹੈ। ਸੁਰੱਖਿਆ ਏਜੰਸੀਆਂ ਸ਼ਨਿਚਰਵਾਰ ਨੂੰ ਮਿਲੀ 40 ਕਿਲੋ ਹੈਰੋਇਨ ਦੀ ਖੇਪ ਸਬੰਧੀ ਵੀ ਪੁੱਛਗਿੱਛ ਅੱਤਵਾਦੀਆਂ ਤੋਂ ਕੀਤੀ ਜਾ ਰਹੀ ਹੈ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor