India

ਸਵਾਤੀ ਮਾਲੀਵਾਲ ਕੇਸ ਹਮਲਾ ਘਾਤਕ ਹੋ ਸਕਦਾ ਸੀ, ਵਿਭਵ ਸਹਿਯੋਗ ਨਹੀਂ ਦੇ ਰਿਹਾ: ਦਿੱਲੀ ਪੁਲਿਸ

ਨਵੀਂ ਦਿੱਲੀ –  ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਆਗੂ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੂੰ ਸੱਤ ਦਿਨ ਦੀ ਹਿਰਾਸਤ ਵਿੱਚ ਭੇਜੇ ਜਾਣ ਸਬੰਧੀ ਸ਼ਨਿੱਚਰਵਾਰ ਦੇਰ ਸ਼ਾਮ ਨੂੰ ਦਾਖ਼ਲ ਕੀਤੀ ਰਿਮਾਂਡ ਅਰਜ਼ੀ ਵਿੱਚ ਕਿਹਾ ਕਿ ਇਹ ਇੱਕ ‘ਗੰਭੀਰ ਮਾਮਲਾ’ ਹੈ ਜਿਸ ਵਿੱਚ ‘ਬੇਰਹਿਮ ਨਾਲ ਕੀਤਾ ਗਿਆ ਹਮਲਾ’ ਘਾਤਕ ਹੋ ਸਕਦਾ ਸੀ। ਵਿਭਵ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਹੈ। ਜਾਂਚ ਏਜੰਸੀ ਨੇ ਮੈਟਰੋਪੌਲਿਟਨ ਮੈਜਿਸਟ੍ਰੇਟ ਗੌਰਵ ਗੋਇਲ ਨੂੰ ਕਿਹਾ ਕਿ ਕੇਜਰੀਵਾਲ ਦਾ ਸਹਿਯੋਗੀ ਪੁਲਿਸ ਨੂੰ ਸਹਿਯੋਗ ਨਹੀਂ ਦੇ ਰਿਹਾ ਅਤੇ ਜਵਾਬ ਦੇਣ ਤੋਂ ਬਚ ਰਿਹਾ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮਾਲੀਵਾਲ ਦੇ ਦੋਸ਼ਾਂ ਮੁਤਾਬਕ ਵਿਭਵ ਨੇ ਉਸ ’ਤੇ ‘ਬੇਰਹਿਮੀ ਨਾਲ ਹਮਲਾ’ ਕੀਤਾ, ਉਸ ਨੂੰ ਘਸੀਟਿਆ ਅਤੇ ਉਸ ਦਾ ਸਿਰ ਮੇਜ਼ ’ਤੇ ਮਾਰਿਆ ਅਤੇ ਇਤਰਾਜ਼ਯੋਗ ਭਾਸ਼ਾ ਵਰਤੀ। ਅਰਜ਼ੀ ਵਿੱਚ ਕਿਹਾ ਗਿਆ ਵਿਭਵ ਕੁਮਾਰ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਨਿਵਾਸ ’ਤੇ ਮੌਜੂਦ ਸੀ ਅਤੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਨਾ-ਨੁਕਰ ਵਾਲੇ ਜਵਾਬ ਦਿੱਤੇ।

Related posts

ਅਮਰੀਕਾ ਚ ਸਿੱਖਾਂ ਤੇ ਟਿੱਪਣੀ ਕਰਨ ਵਾਲੇ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ

Bunty

ਜ਼ਿੰਦਾ ਸੜੇ 6 ਕਰਮਚਾਰੀ, ਦਸਤਾਨੇ ਬਣਾਉਣ ਵਾਲੀ ਫੈਕਟਰੀ ਵਿਚ ਅੱਧੀ ਰਾਤ ਨੂੰ ਲੱਗੀ ਭਿਆਨਕ ਅੱਗ

Bunty

ਕਸ਼ਮੀਰ ‘ਚ ਵਸਣ ਦੀ ਵਧੀ ਇੱਛਾ, ਧਾਰਾ 370 ਹਟਾਏ ਜਾਣ ਤੋਂ ਬਾਅਦ ਦੂਜੇ ਰਾਜਾਂ ਦੇ 34 ਲੋਕਾਂ ਨੇ ਖ਼ਰੀਦੀ ਜਾਇਦਾਦ

Bunty