India

ਸ਼ਹਿਦ ਦੀਆਂ ਮੱਖੀਆਂ ਨੇ ਫਲਾਈਟ ਲੇਟ ਕਰ ਦਿੱਤੀ !

ਸ਼ਹਿਦ ਦੀਆਂ ਮੱਖੀਆਂ ਨੇ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੂੰ ਲੇਟ ਕਰ ਦਿੱਤਾ।

ਇੰਡੀਗੋ ਏਅਰਲਾਈਨਜ਼ ਦੀ ਸੂਰਤ ਤੋਂ ਜੈਪੁਰ ਜਾਣ ਵਾਲੀ ਉਡਾਣ, ਜਹਾਜ਼ ਦੇ ਸਾਮਾਨ ਰੱਖਣ ਵਾਲੇ ਕੰਪਾਰਟਮੈਂਟ ’ਚ ਸ਼ਹਿਦ ਦੀਆਂ ਮੱਖੀਆਂ ਦਿਖਾਈ ਦੇਣ ਕਾਰਣ 45 ਮਿੰਟ ਪਛੜ ਜਾਣ ਦੀ ਦਿਲਚਸਪ ਖਬਰ ਮਿਲੀ ਹੈ।

ਸੂਰਤ ਹਵਾਈ ਅੱਡੇ ਦੇ ਡਾਇਰੈਕਟਰ ਏਐੱਨ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੁਪਹਿਰ ਵੇਲੇ ਵਾਪਰੀ। ਉਨ੍ਹਾਂ ਦੱਸਿਆ ਕਿ ਜਹਾਜ਼ ਜਦੋਂ ਹਵਾਈ ਅੱਡੇ ’ਤੇ ਖੜ੍ਹਾ ਸੀ ਤਾਂ ਗਰਾਊਂਡ ਸਟਾਫ ਨੇ ਕਾਰਗੋ ਦਰਵਾਜ਼ੇ ਦੇ ਕਿਨਾਰੇ ’ਤੇ ਸ਼ਹਿਦ ਦੀਆਂ ਮੱਖੀਆਂ ਬੈਠੀਆਂ ਦੇਖੀਆਂ। ਇਹ ਦਰਵਾਜ਼ਾ ਜਹਾਜ਼ ’ਚ ਸਮਾਨ ਰੱਖਣ ਸਮੇਂ ਖੁੱਲ੍ਹਾ ਸੀ। ਸ਼ਰਮਾ ਨੇ ਕਿਹਾ, ‘‘ਸੂਚਨਾ ਮਿਲਣ ਮਗਰੋਂ ਸਾਡਾ ਫਾਇਰ ਬ੍ਰਿਗੇਡ ਅਮਲਾ ਮੌਕੇ ’ਤੇ ਪੁਹੁੰਚਿਆ ਤੇ ਪਾਣੀ ਛਿੜਕ ਕੇ ਖੁੱਲ੍ਹੇ ਦਰਵਾਜ਼ੇ ਦੇ ਕਿਨਾਰੇ ਤੋਂ ਮੱਖੀਆਂ ਹਟਾਈਆਂ। ਇਸ ਘਟਨਾ ਕਾਰਨ ਸੂਰਤ-ਜੈਪੁਰ ਉਡਾਣ ਦੀ ਰਵਾਨਗੀ ’ਚ ਲਗਪਗ 45 ਮਿੰਟ ਦੇਰੀ ਹੋਈ।’’ ਉਨ੍ਹਾਂ ਕਿਹਾ ਕਿ ਘਟਨਾ ’ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਸਾਰੇ ਯਾਤਰੀ ਪਹਿਲਾਂ ਹੀ ਜਹਾਜ਼ ’ਚ ਬੈਠ ਚੁੱਕੇ ਸਨ ਅਤੇ ਇੱਕ ਵਿਅਕਤੀ ਨੇ ਇਹ ਘਟਨਾ ਆਪਣੇ ਫੋਨ ’ਚ ਰਿਕਾਰਡ ਕਰ ਲਈ ਤੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ। ਸ਼ਰਮਾ ਮੁਤਾਬਕ ਸੂਰਤ ਹਵਾਈ ਅੱਡੇ ’ਤੇ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin