India

ਸ਼ਿਮਲਾ ’ਚ ਬੱਸ ਪਲਟਣ ਕਾਰਨ ਡਰਾਈਵਰ ਤੇ ਕੰਡਕਟਰ ਸਣੇ 4 ਮੌਤਾਂ, 3 ਜ਼ਖ਼ਮੀ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਜੁੱਬਲ ’ਚ ਸ਼ੁੱਕਰਵਾਰ ਯਾਨੀ ਕਿ ਅੱਜ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜੁੱਬਲ ਥਾਣਾ ਖੇਤਰ ਤਹਿਤ ਗਿਲਟਾਡੀ ਇਲਾਕੇ ਵਿਚ ਹਿਮਾਚਲ ਪ੍ਰਦੇਸ਼ ਰੋਡ ਐਂਡ ਟਰਾਂਸਪੋਰਟ ਕਾਰਪੋਰੇਸ਼ਨਦੀ ਇਕ ਬੱਸ ਡੂੰਘੀ ਖੱਡ ’ਚ ਡਿੱਗ ਗਈ। ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਦੋ ਯਾਤਰੀਆਂ ਨੇ ਮੌਕੇ ’ਤੇ ਦਮ ਤੋੜ ਦਿੱਤਾ, ਜਦਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਹਸਪਤਾਲ ਲਿਜਾਂਦੇ ਸਮੇਂ ਰਾਹ ਵਿਚ ਮੌਤ ਹੋ ਗਈ। ਇਹ ਹਾਦਸਾ ਜੁੱਬਲ ਦੇ ਕੇਂਚੀ ਇਲਾਕੇ ਵਿਚ ਉਸ ਸਮੇਂ ਵਾਪਰਿਆ ਜਦੋਂ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਇਲਾਕੇ ਵਿਚ ਕੁੱਡੂ-ਦਿਲਤਾਰੀ ਜਾ ਰਹੀ ਬੱਸ ਪਹਾੜੀ ਸੜਕ ਤੋਂ ਹੇਠਾਂ ਖੱਡ ਵਿਚ ਜਾ ਡਿੱਗੀ। ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 6:45 ’ਤੇ ਬੱਸ ਦੇ ਸੜਕ ’ਤੇ ਪਲਟਣ ਤੋਂ ਬਾਅਦ ਵਾਪਰਿਆ। ਡਰਾਈਵਰ ਅਤੇ ਕੰਡਕਟਰ ਸਮੇਤ ਕੁੱਲ 5 ਯਾਤਰੀ ਸਵਾਰ ਸਨ। ਤਿੰਨ ਜ਼ਖਮੀਆਂ ਨੂੰ ਰੋਹੜੂ ਦੇ ਸਥਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਡਰਾਈਵਰ ਅਤੇ ਕੰਡਕਟਰ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਹੀ ਦਮ ਤੋੜ ਦਿੱਤਾ।ਮ੍ਰਿਤਕਾਂ ਦੀ ਪਛਾਣ ਕਰਮ ਦਾਸ (ਡਰਾਈਵਰ), ਰਾਕੇਸ਼ ਕੁਮਾਰ (ਕੰਡਕਟਰ), ਬੀਰਮਾ ਦੇਵੀ ਅਤੇ ਧੰਨ ਸ਼ਾਹ ਵਾਸੀ ਨੇਪਾਲ ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਜਿਯੇਂਦਰ ਰੰਗਾ, ਦੀਪਿਕਾ ਅਤੇ ਹਸਤ ਬਹਾਦਰ ਵਜੋਂ ਹੋਈ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਰਾਹਤ ਕੰਮ ਸ਼ੁਰੂ ਕੀਤਾ ਅਤੇ ਜ਼ਖ਼ਮੀਆਂ ਨੂੰ ਖੱਡ ਵਿਚੋਂ ਬਾਹਰ ਕੱਢਿਆ।

Related posts

ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਗ੍ਰਿਫ਼ਤਾਰ, ਜਲ ਬੋਰਡ ਟੈਂਡਰ ਮਾਮਲੇ ਵਿੱਚ ਏਸੀਬੀ ਦੀ ਕਾਰਵਾਈ

admin

ਦਿੱਲੀ ‘ਚ ਕੋਰੋਨਾ ਨਾਲ ਹਾਹਾਕਾਰ, ਸੰਸਦ ਦੇ 400 ਮੁਲਾਜ਼ਮ ਕੋਰੋਨਾ ਪਾਜ਼ੇਟਿਵ

Bunty

ਸਰਕਾਰ ਬਣੀ ਤਾਂ ਛੋਟੇ ਕਿਸਾਨਾਂ ਨੂੰ ਖਾਦ ਅਤੇ ਡੀ. ਏ. ਪੀ. ਮੁਫ਼ਤ ਦਿੱਤੀ ਜਾਵੇਗੀ – ਖਿਲੇਸ਼

admin