International

ਸ਼ੱਕੀ ਹੂਤੀ ਬਾਗੀਆਂ ਨੇ ਲਾਲ ਸਾਗਰ ਚ ਵਪਾਰੀ ਜਹਾਜ਼ ਨੂੰ ਨਿਸ਼ਾਨਾ ਬਣਾਇਆ : ਬਿ੍ਰਟਿਸ਼ ਫੌਜ

ਦੁਬਈ – ਲਾਲ ਸਾਗਰ ‘ਚੋਂ ਲੰਘ ਰਹੇ ਵਪਾਰਕ ਜਹਾਜ਼ ‘ਤੇ ਬੁੱਧਵਾਰ ਨੂੰ ਕਈ ਹਮਲੇ ਕੀਤੇ ਗਏ, ਜਿਸ ਕਾਰਨ ਇਹ ਹੁਣ ਕਾਬੂ ‘ਚ ਨਹੀਂ ਹੈ । ਬਿ੍ਰਟਿਸ਼ ਫੌਜ ਨੇ ਇਹ ਜਾਣਕਾਰੀ ਦਿੱਤੀ। ਬਿ੍ਰਟਿਸ਼ ਫੌਜ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਹਮਲਾ ਯਮਨ ਦੇ ਹੂਤੀ ਬਾਗੀਆਂ ਵੱਲੋਂ ਕੀਤਾ ਗਿਆ ਸੀ, ਜੋ ਪਹਿਲਾਂ ਲਾਲ ਸਾਗਰ ਵਿੱਚ ਵਪਾਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਫੌਜ ਦੇ ਅਨੁਸਾਰ, ਹਮਲੇ ਦੇ ਵੇਰਵੇ ਪ੍ਰਾਪਤ ਨਹੀਂ ਹੋਏ ਹਨ ਪਰ ਇਹ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਹੂਤੀ ਬਾਗੀ ਗਾਜ਼ਾ ਪੱਟੀ ਵਿੱਚ ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਹਨ। ਬਿ੍ਰਟਿਸ਼ ਫੌਜ ਨਾਲ ਸਬੰਧਤ ਬਿ੍ਰਟਿਸ਼ ਮੈਰੀਟਾਈਮ ਟਰੇਡ ਆਪ੍ਰੇਸ਼ਨ ਸੈਂਟਰ (ਯੂਕੇਐੱਮਟੀਓ) ਨੇ ਕਿਹਾ ਕਿ ਛੋਟੀਆਂ ਕਿਸ਼ਤੀਆਂ ਵਿੱਚ ਸਵਾਰ ਹਮਲਾਵਰਾਂ ਨੇ ਯਮਨ ਵਿੱਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਹੋਡੇਦੀਆ ਬੰਦਰਗਾਹ ਤੋਂ ਲਗਭਗ 140 ਕਿਲੋਮੀਟਰ ਪੱਛਮ ਵਿੱਚ ਛੋਟੇ ਹਥਿਆਰਾਂ ਨਾਲ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਜਹਾਜ਼ ‘ਤੇ ਤਿੰਨ ਰਾਕੇਟ ਵੀ ਦਾਗੇ ਗਏ, ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਮਿਜ਼ਾਈਲ ਹਮਲੇ ਸਨ ਜਾਂ ਡਰੋਨਾਂ ਤੋਂ ਦਾਗੇ ਗਏ ਰਾਕੇਟ।

Related posts

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin

ਯੂਐਨ ‘ਚ ਪਾਕਿਸਤਾਨ ਵਲੋਂ ਅਮਰੀਕਾ ਦੁਆਰਾ ਈਰਾਨ ‘ਤੇ ਹਮਲੇ ਦੀ ਨਿਖੇਧੀ !

admin

ਕੀ ਈਰਾਨ-ਇਜ਼ਰਾਈਲ ਯੁੱਧ ਵਿਚਕਾਰ ਅਮਰੀਕਾ ਦੀ ਐਂਟਰੀ ਭਿਆਨਕ ਰੂਪ ਧਾਰ ਲਵੇਗੀ ?

admin