Sport

ਸਾਈ ਸੁਦਰਸ਼ਨ ਆਈਪੀਐਲ ਦੇ ਬਦਕਿਸਮਤ ਖਿਡਾਰੀ

ਸਾਈ ਸੁਦਰਸ਼ਨ, ਆਈਪੀਐਲ 2026 ਵਿੱਚ ਗੁਜਰਾਤ ਟਾਈਟਨਸ ਦੇ ਖਿਡਾਰੀ।

ਆਈਪੀਐਲ 2026 ਦੇ ਕੁਆਲੀਫਾਇਰ 1 ਵਿੱਚ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦਾ ਇੱਕ ਮੁੱਖ ਕਾਰਨ ਫਾਰਮ ਵਿੱਚ ਚੱਲ ਰਹੇ ਸਾਈ ਸੁਦਰਸ਼ਨ ਦਾ ਜਲਦੀ ਆਊਟ ਹੋਣਾ ਸੀ। ਸਾਈ ਨੂੰ ਇਸ ਮੈਚ ਵਿੱਚ ਹਿੱਟ ਵਿਕਟ ਆਊਟ ਕੀਤਾ ਗਿਆ। ਆਮ ਤੌਰ ‘ਤੇ ਇਹ ਜਾਂ ਤਾਂ ਬੱਲੇ ਨਾਲ ਹਿੱਟ ਹੁੰਦਾ ਹੈ ਜਾਂ ਪੈਰ ਨਾਲ ਪਰ ਸਾਈ ਸੁਦਰਸ਼ਨ ਦਾ ਬੱਲਾ ਫਿਸਲ ਕੇ ਵਿਕਟ ਨਾਲ ਟਕਰਾ ਗਿਆ ਜਿਸ ਨਾਲ ਉਹ ਆਈਪੀਐਲ ਇਤਿਹਾਸ ਵਿੱਚ ਦੂਜਾ ਅਜਿਹਾ ਹਿੱਟ ਵਿਕਟ ਬਣ ਗਿਆ।

ਆਈਪੀਐਲ ਦੇ ਇਤਿਹਾਸ ਵਿੱਚ ਸਾਈ ਸੁਦਰਸ਼ਨ ਸਮੇਤ ਕੁੱਲ 15 ਖਿਡਾਰੀ ਹਿੱਟ ਵਿਕਟ ਆਊਟ ਹੋਏ ਹਨ। ਇਸ ਵਿੱਚ 11 ਭਾਰਤੀ ਅਤੇ 4 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਸਾਈ ਸੁਦਰਸ਼ਨ ਆਈਪੀਐਲ ਵਿੱਚ ਦੋ ਵਾਰ ਹਿੱਟ ਵਿਕਟ ਆਊਟ ਹੋਣ ਵਾਲਾ ਇਕਲੌਤਾ ਖਿਡਾਰੀ ਹੈ।

Related posts

ਸ਼ਿਵ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪੁੱਜੇ

Bunty

ਵਿਸ਼ਵ ਕੱਪ ਟੀ-20: ਅਫ਼ਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਹਰਾਇਆ

Bunty

ਏਸ਼ੀਆ ਕੱਪ ਲਈ ਰੁਪਿੰਦਰ ਪਾਲ ਸਿੰਘ ਨੂੰ ਚੁਣਿਆ ਗਿਆ ਕਪਤਾਨ

Bunty