Punjab

ਸਾਬਕਾ ਡੀਜੀਪੀ ਸੈਣੀ ਨੇ ਪ੍ਰਗਟਾਇਆ ਖਦਸ਼ਾ, ਕਿਹਾ- ਸੂਬੇ ‘ਚ ਆਸਾਰ ਚੰਗੇ ਨਹੀਂ

ਚੰਡੀਗੜ੍ਹ – ਲੁਧਿਆਣਾ ’ਚ ਹੋਏ ਬੰਬ ਧਮਾਕੇ ਨੂੰ ਲੈ ਕੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਕਹਿਣਾ ਹੈ ਕਿ ਆਸਾਰ ਚੰਗੇ ਨਹੀਂ ਹਨ, ਇਸ ਲਈ ਧਮਾਕੇ ਕੇਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਕੋਈ ਹੋਰ ਅੱਤਵਾਦੀ ਘਟਨਾ ਨਾ ਵਾਪਰੇ। ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਕਾਨੂੰਨ ਵਿਵਸਥਾ ਤੇ ਅਮਨ ਸ਼ਾਂਤੀ ਨੂੰ ਬਣਾਏ ਰੱਖੇ। ਉਨ੍ਹਾਂ ਨੇ ਕਿਹਾ ਕਿ ਇਹ ਸਮੇਂ ਇਕ -ਦੂਜੇ ’ਤੇ ਦੋਸ਼ ਲਾਉਣ ਦਾ ਨਹੀਂ।

ਸਾਨੂੰ ਇਸ ’ਚ ਨਹੀਂ ਪੈਣਾ ਚਾਹੀਦਾ ਕਿ ਅਰੂਸਾ ਆਲਮ ਪੰਜਾਬ ਕਿਉਂ ਆਈ ਜਾਂ ਕੋਣ ਅੱਤਵਾਦੀ ਦੇ ਘਰ ਰੁਕਿਆ ਜਾਂ ਕੋਣ ਇਮਰਾਨ ਖਾਨ ਦਾ ਦੋਸਤ ਹੈ? ਸਾਬਕਾ ਡੀਜੀਪੀ ਨੇ ਕਿਹਾ ਕਿ 1768 ਸੁਰੱਖਿਆ ਕਰਮਚਾਰੀਆਂ ਦੀ ਸ਼ਹਾਦਤ ਦੇ ਬਾਅਦ ਪੰਜਾਬ ’ਚ ਅਮਨ ਸ਼ਾਂਤੀ ਆਈ ਹੈ, ਜਿਸ ਨੂੰ ਭੰਗ ਨਹੀਂ ਹੋਣ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੋ ਸਾਲ ਪਹਿਲਾਂ ਮੈਂ ਇਹ ਸ਼ੱਕ ਪ੍ਰਗਟਾਇਆ ਸੀ। ਅੱਜ ਜ਼ਰੂਰੀ ਹੈ ਕਿ ਰਾਜ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇ। ਇਸ ਲਈ ਇਹ ਜ਼ਰੂਰੀ ਹੈ ਕਿ ਲੁਧਿਆਣਾ ਬੰਬ ਧਮਾਕੇ ਕੇਸ ਨੂੰ ਜਲਦ ਤੋਂ ਹੱਲ ਕੀਤਾ ਜਾਵੇ। ਤਾਂਕਿ ਪੰਜਾਬ ’ਚ ਕੋਈ ਹੋਰ ਅੱਤਵਾਦੀ ਘਟਨਾ ਨਾ ਵਾਪਰੇ।

Related posts

ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਪੱਖਪਾਤੀ ਅਤੇ ਇਕਪਾਸੜ – ਬਾਜਵਾ

Bunty

ਰਵਿਦਾਸ ਮੰਦਰ ਦੇ ਪੁਜਾਰੀ ਦਾ ਕਤਲ: ਇਲਾਕੇ ‘ਚ ਤਣਾਅ

admin

ਐਨ ਆਰ ਆਈ ਕਬੱਡੀ ਖਿਡਾਰੀ ਜੀਤਾ ਮੌੜ ਗ੍ਰਿਫਤਾਰ: ਅੰਤਰਰਾਸ਼ਟਰੀ ਡਰੱਗ ਰੈਕੇਟ ਮਾਮਲਾ !

admin