ArticlesPunjab

ਸਾਰਾਗੜ੍ਹੀ ਫਾਊਂਡੇਸ਼ਨ ਅਤੇ “ਸਿੱਖਸ ਇੰਨ ਅਮੈਰਿਕਾ” ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ

ਡਾ: ਗੁਰਿੰਦਰਪਾਲ ਸਿੰਘ ਜੋਸਨ।
ਲੇਖਕ: ਗੁਰਮੀਤ ਸਿੰਘ ਪਲਾਹੀ।

1997 ਤੋਂ ਅਮਰੀਕਾ ਵਸਦੇ ਡਾ. ਗੁਰਿੰਦਰਪਾਲ ਸਿੰਘ ਜੋਸਨ ਨਿਊਯਾਰਕ ਨੇ ਕੁੱਝ ਇਕ ਇਹੋਜਿਹੇ ਪ੍ਰਾਜੈਕਟਾਂ ਉੱਤੇ ਵਿਲੱਖਣ ਕੰਮ ਕੀਤਾ ਹੈ ਜਿਸਦੀ ਮਿਸਾਲ ਲੱਭਣੀ ਔਖੀ ਹੈ। ਇਕਇਕੱਲੇ ਇਕਹਰੇ ਵਿਅਕਤੀ ਵਲੋਂ ਇਕ ਸੰਸਥਾ ਜਿਤਨਾ ਕੰਮ ਕਰਨ ਲਈ ਸਮਾਂਧੰਨਸਿਰੜਮਿਹਨਤਕੁਰਬਾਨੀ ਦੀ ਲੋੜ ਪੈਂਦੀ ਹੈ। ਜਿਸਨੂੰ ਡਾ. ਜੋਸਨ ਨੇ ਪੂਰੀ ਤਨਦੇਹੀ ਨਾਲ ਨਿਭਾਇਆ। ਆਪਣੀ ਭਰ ਜਵਾਨੀ ਵੇਲੇ ਸਾਰਾਗੜ੍ਹੀ ਫਾਊਂਡੇਸ਼ਨ ਦੀ ਸਥਾਪਨਾ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ ਉਹਨਾਂ ਇਸ ਕੰਮ ਨੂੰ ਉਥੋਂ ਆਰੰਭਿਆਜਿਥੇ ਅੰਗਰੇਜ਼ੀ ਸਰਕਾਰ ਨੇ 1901 ਵਿੱਚ ਸਾਰਾਗੜ੍ਹੀ ਸਾਕੇ ਦੀ ਯਾਦ ਵਿੱਚ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈ ਸੀ। ਸਾਰਾਗੜ੍ਹੀ ਦੀ ਯਾਦ ਵਿੱਚ ਫਿਰੋਜ਼ਪੁਰ ਕੈਂਟ ਦੇ ਵਿੱਚ ਇਕ ਗੁਰਦੁਆਰਾ ਸਾਹਿਬ ਹੈ ਅਤੇ ਇਕ ਗੁਰਦੁਆਰਾ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਬਾਰਡਰ ਤੇ ਉਸ ਸਥਾਨ ‘ਤੇ ਸਥਾਪਤ ਹੈਜਿਥੇ ਅਸਲ ਜੰਗ ਸਾਰਾਗੜ੍ਹੀ ਦੇ ਸੂਰਮਿਆਂ ਨੇ ਲੜੀ ਸੀ। ਸਾਰਾਗੜ੍ਹੀ ਦੀ ਜੰਗ ਨਾਲ ਸਬੰਧਿਤ ਉਸ ਘਟਨਾਕ੍ਰਮ ਨੂੰ ਸਾਹਮਣੇ ਲਿਆਉਣ ਲਈ ਡਾ. ਜੋਸਨ ਨੇ ਵਿਲੱਖਣ ਕਾਰਜ ਕੀਤਾ ਅਤੇ ਇਸ ਮਹਾਨ ਲੜਾਈ ਦੇ 100 ਸਾਲ ਪੂਰੇ ਹੋਣ ਤੇ 1997 ਵਿੱਚ 10 ਮਹੀਨਿਆਂ ਦੀ ਮਿਹਨਤ ਨਾਲ ਸਾਰਾਗੜ੍ਹੀ ਰੈਜੀਮੈਂਟ ਦੇ 21 ਸ਼ਹੀਦਾਂ ਵਿੱਚੋਂ 19 ਸ਼ਹੀਦਾਂ ਦੇ ਪਰਿਵਾਰਾਂ ਨੂੰ ਲੱਭ ਲਿਆ। ਇਹ ਸਾਰਾਗੜ੍ਹੀ ਰੈਜੀਮੈਂਟ ਗੰਗਾਨਗਰ (ਰਾਜਸਥਾਨ) ਵਿੱਚ ਸੀਜਿਹੜੀ ਕਿ ਪਹਿਲਾਂ 36 ਸਿੱਖ ਰੈਜੀਮੈਂਟ ਅਤੇ ਬਾਅਦ ਵਿੱਚ 4  ਸਿੱਖ ਰੈਜੀਮੈਂਟ ਵਜੋਂ ਜਾਣੀ ਜਾਣ ਲੱਗੀ ਸੀ।

ਸਾਰਾਗੜ੍ਹੀ ਦੇ 21 ਸ਼ਹੀਦਾਂ ਦੇ ਪੋਰਟਰੇਟ ਡਾ. ਜੋਸਨ ਨੇ ਤਿਆਰ ਕਰਵਾਏਕਿਉਂਕਿ ਅਸਲ ਫੋਟੋਆਂ ਕਿਸੇ ਕੋਲ ਨਹੀਂ ਸਨ। ਉਹਨਾਂ ਦੇ ਪਰਿਵਾਰਾਂ ਵਿੱਚੋਂ ਕੁੱਝ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਨੈਨ-ਨਕਸ਼ ਅਤੇ ਫੀਚਰਸ ਲੈ ਕੇ ਇਹ ਪੋਰਟਰੇਟ ਤਿਆਰ ਕਰਵਾਏ ਗਏ। ਅੱਜ ਇਹ ਅਸਲੀ ਪੋਰਟਰੇਟ  ਪੰਜਾਬ ਸਟੇਟ ਵਾਰ ਮਿਊਜ਼ੀਅਮ” ਅੰਮ੍ਰਿਤਸਰ ਵਿੱਚ ਰੱਖੇ ਹੋਏ ਹਨ। ਡਾ. ਜੋਸਨ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਦੁਨੀਆਂ ਭਰ ਦੇ ਵੱਖੋ-ਵੱਖਰੇ 74 ਸ਼ਹਿਰਾਂ ਵਿੱਚ ਗੈਲਰੀਆਂ ਬਣਾਈਆਂ ਗਈਆਂ ਹਨ। ਅੱਜ ਜੇਕਰ ਸਾਰਾਗੜ੍ਹੀ ਦੇ ਉਹਨਾਂ ਸਿੱਖ ਸ਼ਹੀਦਾਂ ਨੂੰ ਦੁਨੀਆਂ ਭਰ ਵਿੱਚ ਯਾਦ ਕੀਤਾ ਜਾਂਦਾ ਹੈ ਤਾਂ ਇਸ ਦਾ ਬਹੁਤਾ ਕ੍ਰੈਡਿਟ ਡਾ. ਜੋਸਨ ਨੂੰ ਜਾਂਦਾ ਹੈ।

ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਿਆ ਜਾਂਦਾ ਕਿ ਸਾਰਾਗੜ੍ਹੀ ਜੰਗ 12 ਸਤੰਬਰ 1897 ਨੂੰ ਵਾਪਰੀ ਵਿਸ਼ਵ ਇਤਿਹਾਸ ਦੀ ਸਭ ਤੋਂ ਮਹਾਨ ਲੜਾਈਆਂ ਵਿੱਚੋਂ ਇੱਕ ਹੈ। ਇਸ ਵਿੱਚ 36 ਸਿੱਖ ਰੈਜੀਮੈਂਟ ਦੇ ਸਿਰਫ਼ 21 ਸਿੱਖ ਸਿਪਾਹੀਆਂ ਨੇ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ 10,000 ਤੋਂ ਵੱਧ ਅਫ਼ਗਾਨ ਕਬਾਇਲੀਆਂ ਦਾ ਸਾਹਮਣਾ ਕੀਤਾ ਅਤੇ ਆਖਰੀ ਸਾਹ ਤੱਕ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ। ਇਹ ਲੜਾਈ ਤਤਕਾਲੀ ਸਰਹੱਦੀ ਸੂਬੇ (ਹੁਣ ਪਾਕਿਸਤਾਨ) ਵਿੱਚ ਸਥਿਤ ਸਾਰਾਗੜ੍ਹੀ ਚੌਕੀ ਤੇ ਹੋਈਜੋ ਕਿ ਲਾਕਹਾਰਟ ਅਤੇ ਗੁਲਿਸਤਾਨ ਕਿਲ੍ਹਿਆਂ ਵਿਚਕਾਰ ਸੰਚਾਰ ਦਾ ਮੁੱਖ ਸਾਧਨ ਸੀ। ਇਹ ਜੰਗ ਲਗਭਗ ਘੰਟੇ ਚੱਲੀ। ਦੁਸ਼ਮਣਾਂ ਨੇ ਘਾਹ ਨੂੰ ਅੱਗ ਲਗਾ ਕੇ ਧੂੰਏਂ ਦੀ ਆੜ ਵਿੱਚ ਕਿਲ੍ਹੇ ਦੀ ਕੰਧ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀਪਰ ਸਿੱਖਾਂ ਨੇ ਆਪਣੀ ਦਲੇਰੀ ਨਾਲ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਜਦੋਂ ਸਾਰੇ ਸਿੱਖ ਸਿਪਾਹੀ ਸ਼ਹੀਦ ਹੋ ਗਏ ਅਤੇ ਗੋਲੀ-ਸਿੱਕਾ ਮੁੱਕ ਗਿਆਤਾਂ ਸਿਗਨਲਮੈਨ ਗੁਰਮੁਖ ਸਿੰਘ ਨੇ ਸਿਗਨਲ ਬੰਦ ਕਰਨ ਤੋਂ ਪਹਿਲਾਂ ਆਪਣੇ ਉੱਚ ਅਧਿਕਾਰੀਆਂ ਨੂੰ ਆਖਰੀ ਸੰਦੇਸ਼ ਭੇਜਿਆ। ਉਨ੍ਹਾਂ ਨੇ ਆਪਣੀ ਰਾਈਫਲ ਦੀ ਬੋਨਟ (ਸੰਗੀਨ) ਨਾਲ ਕਈ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ ਅਤੇ ਅੰਤ ਵਿੱਚ ਅੱਗ ਦੀਆਂ ਲਪਟਾਂ ਵਿੱਚ ਘਿਰ ਕੇ ਸ਼ਹੀਦ ਹੋ ਗਏ।

ਇਨ੍ਹਾਂ 21 ਸਿੱਖਾਂ ਦੀ ਬਹਾਦਰੀ ਨੂੰ ਪੂਰੀ ਦੁਨੀਆ ਨੇ ਸਲਾਮ ਕੀਤਾ। ਯੂਨੈਸਕੋ ਨੇ ਇਸਨੂੰ ਦੁਨੀਆ ਦੇ ਅੱਠ ਸਭ ਤੋਂ ਮਹਾਨ ਆਖਰੀ ਮੋਰਚਿਆਂ’ ਵਿੱਚ ਸ਼ਾਮਲ ਕੀਤਾ ਹੈ। ਬ੍ਰਿਟਿਸ਼ ਸਰਕਾਰ ਨੇ ਮਰਨ ਉਪਰੰਤ ਸਾਰੇ 21 ਸ਼ਹੀਦਾਂ ਨੂੰ ਬਹਾਦਰੀ ਦੇ ਸਭ ਤੋਂ ਵੱਡੇ ਸਨਮਾਨ ਇੰਡੀਅਨ ਆਰਡਰ ਆਫ਼ ਮੈਰਿਟ’ ਨਾਲ ਸਨਮਾਨਿਤ ਕੀਤਾ ਅਤੇ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਖੇ ਸਾਰਾਗੜ੍ਹੀ ਗੁਰਦੁਆਰੇ ਬਣਾਏ।

ਜਿਵੇਂ ਪੰਜਾਬ ਦੇ ਉਡਣੇ ਸਿੱਖ ਫੌਜਾ ਸਿੰਘ ਨੇ ਇੰਗਲੈਂਡ ਵਿੱਚ ਸਿੱਖਸ ਇੰਨ ਇੰਗਲੈਂਡ’  ਦੀ ਸਥਾਪਨਾ ਕੀਤੀ। ਉਸੇ ਤਰ੍ਹਾਂ ਡਾ. ਜੋਸਨ ਨੇ ਅਮਰੀਕਾ ਸਾਲ 2003 ਵਿੱਚ ‘ਸਿੱਖਸ ਇੰਨ ਅਮੈਰਿਕਾ’ ਸੰਸਥਾ ਦੀ ਸਥਾਪਨਾ ਕੀਤੀ। ਜਿਸ ਦਾ ਕੰਮ ਪੂਰੇ ਅਮਰੀਕਾ ਵਿੱਚ ਸੈਲਫ ਡਿਫੈਂਸ ਕੈਂਪ ਲਗਾਉਣਾ ਅਤੇ ਸਪੋਰਟਸ ਵਗੈਰਾ ਕਰਵਾਉਣਾ ਰਿਹਾ। ਇਸ ਸੰਸਥਾ ਵਲੋਂ ਬ੍ਰਿਟਿਸ਼ ਆਰਮੀਯੂ.ਐਨ.ਓ. ਨਾਲ ਰੱਲ ਕੇ ਵੱਖੋ-ਵੱਖਰੇ ਪ੍ਰਾਜੈਕਟ ਕਰਵਾਏ ਜਾਂਦੇ ਹਨ। ਡਾ. ਜੋਸਨ ਨੇ ਬਹੁਤ ਸਾਰੀਆਂ ਇਤਿਹਾਸਿਕ ਖੋਜ਼ਾਂ ਕਰਕੇ ਪੁਰਾਤਨ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਂਦਾ ਅਤੇ ਹੁਣ ਤੱਕ ਉਹਨਾਂ ਨੇ 16 ਪੁਸਤਕਾਂ ਲਿਖੀਆਂ ਹਨ। ਉਹਨਾਂ ਦੀ ਕਹਿਣਾ ਹੈ ਕਿ ਦੁਨੀਆਂ ਭਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਚਾਰ ਨਹੀਂ ਪੰਜ ਉਦਾਸੀਆਂ ਕੀਤੀਆਂ ਹਨ। ਇਸ ਦੀ ਪ੍ਰੋੜਤਾ ਲਈ ਉਹ ਹਰ ਜਗ੍ਹਾ ਸਬੂਤ ਲੱਭ ਰਹੇ ਹਨ। ਇਸ ਸੰਬੰਧੀ ਉਹਨਾਂ ਨੇ ਆਪਣੀ ਇੱਕ ਪੁਸਤਕ ਵਿੱਚ ਪੂਰਾ ਚੈਪਟਰ ਲਿਖਿਆ ਹੈ।

ਬਲਖ਼-ਬੁਖਾਰੇਤਾਸ਼ਕੰਦਸਮਰਕੰਦਇਸਤਾਂਬੁਲਜਿਜ਼ਾਖ ਆਦਿ ਵਿਸ਼ਵ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਪਹੁੰਚ ਕੇ ਉਹ ਕੁੱਝ ਨਵੀਂਆਂ ਇਤਿਹਾਸਿਕ ਖੋਜਾਂ ਕਰਨ ਲਈ ਤਤਪਰ ਹਨ।

Related posts

ਬਗੈਰ ਛੱਤ ਤੋਂ ਸੜਕ ਕਿਨਾਰੇ ਰਾਤਾਂ ਕੱਟ ਰਹੇ ਬੇਘਰ ਮਰੀਜ਼ ਦਾ ਸਹਾਰਾ ਬਣਿਆ ਸਰਾਭਾ ਆਸ਼ਰਮ

admin

ਉਸਕੋ ਭੀ ਅਪਨੇ ਖੁਦਾ ਹੋਨੇ ਪੇ ਇਤਨਾ ਹੀ ਯਕੀਂ ਥਾ

admin

ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲੀ

admin