India

ਸਾਲ 2022 ਦੌਰਾਨ ਏਡਜ਼ ਕਾਰਨ ਦੁਨੀਆ ਭਰ ’ਚ ਸਵਾ 6 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ

ਨਵੀਂ ਦਿੱਲੀ – ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਦੱਖਣ-ਪੂਰਬੀ ਏਸ਼ੀਆ ਖੇਤਰ ਅਤੇ ਦੁਨੀਆ ਭਰ ਦੇ ਮੈਂਬਰ ਦੇਸ਼ਾਂ, ਭਾਈਵਾਲਾਂ ਅਤੇ ਭਾਈਚਾਰਿਆਂ ਨੂੰ 2030 ਤੱਕ ਏਡਜ਼ ਨੂੰ ਖ਼ਤਮ ਕਰਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਸੱਦਾ ਦਿੱਤਾ ਹੈ। ਇਹ ਦਿਹਾੜਾ ਦੁਨੀਆ ਭਰ ਵਿੱਚ ਪਹਿਲੀ ਦਸੰਬਰ ਨੂੰ ਮਨਾਇਆ ਜਾਂਦਾ ਹੈ। ਦੱਖਣ-ਪੂਰਬੀ ਏਸ਼ੀਆ ਲਈ ਡਬਲਿਊਐੱਚਓ ਦੀ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਦੁਨੀਆ ਭਰ ਵਿੱਚ 3.9 ਕਰੋੜ ਲੋਕ ਐੱਚਆਈਵੀ ਹੈ। ਸਾਲ 2022 ਵਿੱਚ 13 ਲੱਖ ਲੋਕ ਐੱਚਆਈਵੀ ਨਾਲ ਪੀੜਤ ਹੋਏ ਅਤੇ 6,30,000 ਦੀ ਮੌਤ ਏਡਜ਼ ਨਾਲ ਸਬੰਧਤ ਕਾਰਨਾਂ ਕਰਕੇ ਹੋਈ। ਦੱਖਣ-ਪੂਰਬੀ ਏਸ਼ੀਆ ਖੇਤਰ ਵਿੱਚ 39 ਲੱਖ ਲੋਕ ਐੱਚਆਈਵੀ ਪੀੜਤ ਹਨ, ਜੋ ਦੁਨੀਆ ਭਰ ਵਿੱਚ ਇਸ ਬਿਮਾਰੀ ਤੋਂ ਪੀੜਤ ਲੋਕਾਂ ਦਾ 10 ਫੀਸਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 110,000 ਵਿਅਕਤੀ ਐੱਚਆਈਵੀ ਨਾਲ ਪੀੜਤ ਹੋਏ ਅਤੇ ਖੇਤਰ ਵਿੱਚ ਏਡਜ਼ ਨਾਲ ਸਬੰਧਤ ਕਾਰਨਾਂ ਕਰਕੇ 85,000 ਦੀ ਮੌਤ ਹੋ ਗਈ ਸੀ।

Related posts

ਭਾਰਤ ਨੇ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ-ਪ੍ਰਾਈਮ ਦੀ ਸਫ਼ਲ ਪਰਖ ਕੀਤੀ

Bunty

DGCA ਨੇ SpiceJet ਦੀਆਂ ਉਡਾਣਾਂ ‘ਤੇ ਲਾਈ ਪਾਬੰਦੀ, ਅਗਲੇ 8 ਹਫ਼ਤਿਆਂ ਲਈ ਸਿਰਫ਼ ਇੰਨੀਆਂ ਉਡਾਣਾਂ ਦਾ ਦਿੱਤਾ ਆਦੇਸ਼

Bunty

ਦਿੱਲੀ ਨੂੰ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਸੀਐਮ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ

Bunty