India

ਹੇਮਾ ਮਾਲਿਨੀ ’ਤੇ ਟਿੱਪਣੀ ਕਰਨੀ ਪਈ ਭਾਰੀ, ਚੋਣ ਕਮਿਸ਼ਨ ਵੱਲੋਂ ਸੂਰਜੇਵਾਲਾ ਨੂੰ ਨੋਟਿਸ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਅਦਾਕਾਰਾ ਤੋਂ ਨੇਤਾ ਬਣੀ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਲਈ ਮੰਗਲਵਾਰ ਨੂੰ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਚੋਣ ਬਾਡੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਆਪਣੇ ਨੇਤਾਵਾਂ ਵਲੋਂ ਜਨਤਕ ਚਰਚਾ ਦੌਰਾਨ ਔਰਤਾਂ ਦੇ ਸਨਮਾਨ ਅਤੇ ਮਾਣ ਨੂੰ ਬਣਾਏ ਰੱਖਣ ਦੀ ਸਲਾਹ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਕਰਨ ਲਈ ਚੁੱਕੇ ਗਏ ਕਦਮਾਂ ’ਤੇ ਵੀ ਪ੍ਰਤੀਕਿਰਿਆ ਮੰਗੀ।
ਦੋਹਾਂ ਨੂੰ ਆਪਣਾ-ਆਪਣਾ ਜਵਾਬ ਚੋਣ ਕਮਿਸ਼ਨ ਨੂੰ ਸੌਂਪਣ ਲਈ ਕਿਹਾ ਗਿਆ ਹੈ। ਸੁਰਜੇਵਾਲਾ ਨੂੰ ਜਿੱਥੇ 11 ਅਪ੍ਰੈਲ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ, ਉੱਥੇ ਹੀ ਖੜਗੇ ਨੂੰ ਅਗਲੀ ਸ਼ਾਮ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸੁਰਜੇਵਾਲਾ ਨੇ ਕਿਹਾ ਕਿ ਬਿਨਾਂ ਤਾਰੀਖ਼ ਵਾਲਾ ਵੀਡੀਓ ਐਡਿਟ ਕੀਤਾ ਹੋਇਆ ਸੀ ਅਤੇ ਉਨ੍ਹਾਂ ਦਾ ਇਰਾਦਾ ਕਦੇ ਵੀ ਭਾਜਪਾ ਸੰਸਦ ਮੈਂਬਰ ਦਾ ਅਪਮਾਨ ਕਰਨ ਦਾ ਨਹੀਂ ਸੀ

Related posts

ਪ੍ਰਧਾਨ ਮੰਤਰੀ ਮੋਦੀ ਨੂੰ ਚੋਟੀ ਦੇ ਗਲੋਬਲ ਸੀਈਓਜ਼ ਵਲੋਂ ਭਾਰਤ ‘ਚ ਨਿਵੇਸ਼ ਵਧਾਉਣ ਦਾ ਭਰੋਸਾ

admin

ਪੈਲੇਟ ਗਨ ਮਾਮਲਾ : ਰਾਹੁਲ ਗਾਂਧੀ ਧਰਨੇ ’ਤੇ ਬੈਠੇ, FIR ਦਰਜ ਕਰਨ ਦੀ ਮੰਗ

admin

ਪੰਨੂ ਨੇ ਯਾਤਰੀਆਂ ਨੂੰ 1 ਤੋਂ 19 ਨਵੰਬਰ ਤਕ ਏਅਰ ਇੰਡੀਆ ’ਚ ਸਫ਼ਰ ਨਾ ਕਰਨ ਦੀ ਦਿੱਤੀ ਚਿਤਾਵਨੀ

Bunty