ਸਿੰਗਾਪੁਰ – ਸਿੰਗਾਪੁਰ ਦੀ ਅਦਾਲਤ ਨੇ ਮੰਗਲਵਾਰ ਨੂੰ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਇਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੂੰ ਆਪਣੀ ਨੌਕਰਾਣੀ ‘ਤੇ ਹਮਲੇ ਤੇ ਉਸ ਨੂੰ ਅਪਸ਼ਬਦ ਕਹਿਣ ਦਾ ਦੋਸ਼ੀ ਮੰਨਿਆ ਗਿਆ ਹੈ। ਪੀੜਤ ਨੌਕਰਾਣੀ ਵੀ ਭਾਰਤ ਦੀ ਹੀ ਰਹਿਣ ਵਾਲੀ ਹੈ।ਰਾਜਮਣੀਕੱਮ ਸੁਰੇਸ਼ ਕੁਮਾਰ (35) ਨੂੰ ਨੌਕਰਾਣੀ ਵਾਡਿਵੇਲ ‘ਤੇ ਹਮਲੇ ਤੇ ਉਸ ਖ਼ਿਲਾਫ਼ ਅਪਰਾਧਿਕ ਕਾਰਾ ਕਰਨ ਦੇ ਦੋਸ਼ ‘ਚ ਦੋਸ਼ੀ ਮੰਨਿਆ ਗਿਆ ਹੈ। ਇਹ ਨੌਕਰਾਣੀ ਪਹਿਲੀ ਵਾਰ ਸਿੰਗਾਪੁਰ ਆਈ ਹੈ ਤੇ ਉਹ ਇੱਥੇ ਆਪਣੇ ਪਤੀ ਦੀ ਚਾਚੀ, ਜੋ ਕਿ ਖ਼ੁਦ ਵੀ ਘਰੇਲੂ ਨੌਕਰਾਣੀ ਹੈ, ਤੋਂ ਇਲਾਵਾ ਕਿਸੇ ਨੂੰ ਨਹੀਂ ਜਾਣਦੀ।ਪੀੜਤਾ ਨੂੰ ਰਾਜਮਣੀਕੱਮ ਨੇ ਅਪ੍ਰਰੈਲ 2018 ‘ਚ 400 ਸਿੰਗਾਪੁਰ ਡਾਲਰ ਪ੍ਰਤੀ ਮਹੀਨੇ ਦੀ ਦਰ ਨਾਲ ਕੰਮ ‘ਤੇ ਰੱਖਿਆ ਸੀ। ਉਸ ਦੇ ਜ਼ਿੰਮੇ ਸਫ਼ਾਈ ਤੇ ਖਾਣਾ ਬਣਾਉਣ ਸਮੇਤ ਹੋਰ ਘਰੇਲੂ ਕੰਮਕਾਜ ਸਨ। ਸੁਣਵਾਈ ਦੌਰਾਨ ਡਿਪਟੀ ਪਬਲਿਕ ਪ੍ਰਰਾਸੀਕਿਊਟਰ ਥਿਆਗੇਸ਼ ਸੁਕੁਮਾਰਨ ਨੇ ਅਦਾਲਤ ਨੂੰ ਦੱਸਿਆ ਕਿ 18 ਅਕਤੂਬਰ 2018 ਨੂੰ ਰਾਜਮਣੀਕੱਮ ਘਰ ਆਇਆ ਤਾਂ ਨਸ਼ੇ ‘ਚ ਸੀ। ਉਸ ਵੇਲੇ ਪੀੜਤਾ ਰਸੋਈ ‘ਚ ਮੁਲਜ਼ਮ ਲਈ ਥੋਸਾਈ ਨਾਂ ਦਾ ਕੋਈ ਵਿਅੰਜਨ ਬਣਾ ਰਹੀ ਸੀ। ਖਾਣੇ ਦੀ ਮੇਜ਼ ‘ਤੇ ਚਟਨੀ ਦਾ ਕਟੋਰਾ ਰੱਖਣ ਤੋਂ ਬਾਅਦ ਉਹ ਰਸੋਈ ‘ਚ ਆਈ ਤੇ ਇਕ ਚੱਮਚ ਦੀ ਤਲਾਸ਼ ਕਰਨ ਲੱਗੀ, ਜਿਸ ਦੀ ਵਰਤੋਂ ਉਹ ਭੋਜਨ ਤਿਆਰ ਕਰਨ ਲਈ ਕਰ ਰਹੀ ਸੀ। ਸੁਕੁਮਾਰਨ ਨੇ ਕਿਹਾ ਕਿ ਜਦੋਂ ਉਹ ਅਜਿਹਾ ਕਰ ਰਹੀ ਸੀ, ਤਾਂ ਉਸ ਨੇ ਮਹਿਸੂਸ ਕੀਤਾ ਕਿ ਮੁਲਜ਼ਮ ਉਸ ਦੀ ਬਗਲ ‘ਚ ਖੋਂਚਾ ਫੜ ਕੇ ਖੜ੍ਹਾ ਸੀ। ਇਸ ਨਾਲ ਉਸ ਨੇ ਉਸ ਦਾ ਖੱਬਾ ਹੱਥ ਸਾੜ ਦਿੱਤਾ। ਇਸ ਤੋਂ ਬਾਅਦ ਜੁਲਾਈ 2018 ਨੂੰ ਨੌਕਰਾਣੀ ਨੇ ਆਪਣੇ ਏਜੰਟ ਨੂੰ ਰਾਜਮਣੀਕੱਮ ਦੇ ਵਰਤਾਅ ਬਾਰੇ ਦੱਸਿਆ। ਇਸ ‘ਤੇ ਏਜੰਟ ਨੇ ਮੁਲਜ਼ਮ ਦੀ ਪਤਨੀ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਗਵਾਹੀ ਦੌਰਾਨ ਪੀੜਤਾ ਨੇ ਕਿਹਾ ਕਿ ਮੁਲਜ਼ਮ ਦੀ ਪਤਨੀ ਉਸ ਕੋਲ ਆਈ ਸੀ ਤੇ ਉਸ ਨੇ ਕਿਹਾ ਕਿ ਕੋਈ ਸਮੱਸਿਆ ਹੋਵੇ ਤਾਂ ਏਜੰਟ ਨੂੰ ਸ਼ਿਕਾਇਤ ਕਰਨ ਦੀ ਬਜਾਏ ਉਸ ਨੂੰ ਦੱਸੇ।
ਸੁਣਵਾਈ ਦੌਰਾਨ ਮੁਲਜ਼ਮ ਨੇ ਅਪਰਾਧ ਕਬੂਲ ਨਹੀਂ ਕੀਤਾ ਤੇ ਸਫ਼ਾਈ ਵੀ ਨਹੀਂ ਦਿੱਤੀ। ਸਿੰਗਾਪੁਰ ‘ਚ ਨੌਕਰ ਨੂੰ ਗਰਮ ਚੀਜ਼ ਨਾਲ ਦਾਗਨ ਤੇ ਹਮਲਾ ਕਰਨ ‘ਤੇ 10 ਸਾਲ ਤਕ ਦੀ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਹੈ। ਇਸ ਮਾਮਲੇ ‘ਚ ਮੁਲਜ਼ਮ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।
previous post