India

ਸਿੱਕਮ ’ਚ ਫ਼ੌਜ ਦੀ ਗੱਡੀ ਡੂੰਘੀ ਖੱਡ ’ਚ ਡਿੱਗਣ ਕਾਰਨ 4 ਸੈਨਿਕਾਂ ਦੀ ਮੌਤ

ਨਵੀਂ ਦਿੱਲੀ – ਸਿੱਕਮ ਦੇ ਪਾਕਯੋਂਗ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ ਫੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਗੱਡੀ ਡੂੰਘੀ ਖਾਈ ’ਚ ਡਿੱਗ ਗਈ ਸੀ। ਇਹ ਹਾਦਸਾ ਵੀਰਵਾਰ ਨੂੰ ਵਾਪਰਿਆ। ਜਾਣਕਾਰੀ ਮੁਤਾਬਕ ਫੌਜ ਦੀ ਗੱਡੀ ਪੱਛਮੀ ਬੰਗਾਲ ਦੇ ਪੇਡੋਂਗ ਤੋਂ ਸਿਲਕ ਰੂਟ ’ਤੇ ਸਿੱਕਮ ਦੇ ਜੁਲੁਕ ਜਾ ਰਹੀ ਸੀ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਸਾਰੇ ਮਿ੍ਰਤਕ ਪੱਛਮੀ ਬੰਗਾਲ ਦੇ ਬਿਨਾਗੁੜੀ ਵਿਚ ਇਕ ਯੂਨਿਟ ਨਾਲ ਸਬੰਧਤ ਸਨ। ਮਿ੍ਰਤਕਾਂ ’ਚ ਡਰਾਈਵਰ ਪ੍ਰਦੀਪ ਪਟੇਲ ਮੱਧ ਪ੍ਰਦੇਸ਼, ਪੀਟਰ ਮਣੀਪੁਰ, ਨਾਇਕ ਗੁਰਸੇਵ ਸਿੰਘ ਹਰਿਆਣਾ ਅਤੇ ਸੂਬੇਦਾਰ ਕੇ.ਥੰਗਾਪਾਂਡੀ ਸ਼ਾਮਲ ਹਨ।

Related posts

FIH ਮਹਿਲਾ ਨੇਸ਼ਨਜ਼ ਕੱਪ : ਭਾਰਤੀ ਹਾਕੀ ਟੀਮ ਲਗਾਤਾਰ ਤੀਜੀ ਜਿੱਤ ਨਾਲ ਸੈਮੀਫਾਈਨਲ ਵਿੱਚ ਪੁੱਜੀ

admin

ਲੋਕ ਸਭਾ ਚੋਣਾਂ-2024 ਦੇ ਨਤੀਜੇ ਐਨ.ਡੀ.ਏ. ਮੋਹਰੀ, ਸਰਕਾਰ ਬਣਨਾ ਤੈਅ

Bunty

80ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦਾ ਰਾਸ਼ਟਰ ਦੇ ਨਾਮ ਸੁਨੇਹਾ !

admin