India

ਸਿੱਖ ਜਥੇ ਨਾਲ ਪਾਕਿਸਤਾਨ ਗਈ ਵਿਆਹੁਤਾ ਭਾਰਤੀ ਮਹਿਲਾ ਨੇ ਲਾਹੌਰ ’ਚ ਅਪਣਾਇਆ ਇਸਲਾਮ ਧਰਮ

ਇਸਲਾਮਾਬਾਦ – ਕੋਲਕਾਤਾ ਦੀ ਇਕ ਵਿਆਹੁਤਾ ਮਹਿਲਾ, ਸਿੱਖ ਜਥੇ ਨਾਲ ਗੁਰੂ ਨਾਨਕ ਦੇਵ ਜੀ ਦੀ ਜੈਅੰਤੀ ਮਨਾਉਣ ਲਈ ਪਾਕਿਸਤਾਨ ਗਈ ਸੀ। ਜਿਥੇ ਉਨ੍ਹਾਂ ਨੇ ਇਸਲਾਮ ਧਰਮ ਅਪਣਾ ਲਿਆ ਤੇ ਲਾਹੌਰ ਵਿਚ ਇਕ ਵਿਅਕਤੀ ਨਾਲ ਨਿਕਾਹ ਕਰ ਲਿਆ। ਹਾਲਾਂਕਿ ਇਸਲਾਮ ਧਰਮ ਅਪਣਾਉਣ ਤੇ ਮੁਹੰਮਦ ਇਮਰਾਨ ਨਾਲ ਵਿਆਹ ਕਰਨ ਦੇ ਬਾਵਜੂਦ ਮਹਿਲਾ ਰੰਜੀਤ ਕੌਰ (ਬਦਲਿਆ ਹੋਇਆ ਨਾਂ) ਪਾਕਿਸਤਾਨ ਵਿਚ ਨਹੀਂ ਰਹਿ ਸਕੀ। ਉਨ੍ਹਾਂ ਨੂੰ 26 ਨਵੰਬਰ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਰੰਜੀਤ, ਉਨ੍ਹਾਂ ਦੇ ਪਤੀ ਪਰਮਦੀਪ ਸਿੰਘ (ਬਦਲਿਆ ਹੋਇਆ ਨਾਂ) ਤੇ ਮੁਹੰਮਦ ਇਮਰਾਨ ਬੋਲੇ ਤੇ ਗੂੰਗੇ ਹਨ।  ਰੰਜੀਤ ਕੌਰ ਸੋਸ਼ਲ ਮੀਡੀਆ ’ਤੇ ਮੁਹੰਮਦ ਇਮਰਾਨ ਦੇ ਸੰਪਰਕ ਵਿਚ ਸੀ। ਉਨ੍ਹਾਂ ਦੇ ਪਤੀ ਨੂੰ ਵੀ ਇਸਦੀ ਜਾਣਕਾਰੀ ਸੀ। ਪਾਕਿਸਤਾਨ ਵਿਚ ਉਨ੍ਹਾਂ ਨੇ ਜਸਟਿਸ ਆਫ ਪੀਸ ਦੇ ਦਫਤਰ ਵਿਚ ਇਕ ਪਟੀਸ਼ਨ ਦਾਇਰ ਕੀਤੀ। ਉਸ ਨੇ ਪਤੀ ਦੇ ਸਾਹਮਣੇ ਇਮਰਾਨ ਨਾਲ ਵਿਆਹ ਕੀਤਾ। ਰਿਪੋਰਟ ਅਨੁਸਾਰ ਮਹਿਲਾ ਨੇ ਆਪਣਾ ਨਾਂ ਬਦਲ ਕੇ ਪਰਵੀਨ ਸੁਲਤਾਨਾ ਰੱਖ ਲਿਆ ਹੈ। ਮੁਹੰਮਦ ਇਮਰਾਨ ਪਾਕਿਸਤਾਨ ਦੇ ਰਾਜਨਪੁਰ ਦਾ ਰਹਿਣ ਵਾਲਾ ਹੈ।23 ਨਵੰਬਰ ਨੂੰ ਰੰਜੀਤ ਕੌਰ ਤੇ ਇਮਰਾਨ ਨੇ ਲਾਹੌਰ ਵਿਚ ਨਿਕਾਹ ਕੀਤਾ। ਉਦੋਂ ਮਹਿਲਾ ਨੇ ਪਾਕਿਸਤਾਨੀ ਅਦਾਲਤ ਵਿਚ ਆਪਣੇ ਭਾਰਤੀ ਪਤੀ ਤੋਂ ਤਲਾਕ ਲੈ ਲਿਆ। ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਅਧਿਕਾਰੀਆਂ ਨੇ ਮਹਿਲਾ ਨੂੰ ਲਾਹੌਰ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ, ਕਿਉਂਕਿ ਉਹ ਇਕ ਤੀਰਥ ਯਾਤਰਾ ’ਤੇ ਸੀ। ਜਿਸਦਾ ਸਮਾਂ ਵੀ ਖ਼ਤਮ ਹੋ ਗਿਆ ਸੀ ਹੁਣ ਉਹ ਆਪਣੇ ਭਾਰਤੀ ਪਤੀ ਨਾਲ ਵਾਪਸ ਆ ਗਈ ਹੈ। ਫਿਰ ਤੋਂ ਪਾਕਿਸਤਾਨ ਵੀਜ਼ਾ ਦੇ ਲਈ ਬੇਨਤੀ ਕਰ ਸਕਦੀ ਹੈ।ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਸ਼ਰਮਨਾਕ ਹੈ। ਇਸ ਨੇ ਇਕ ਵਿਵਾਦ ਨੂੰ ਜਨਮ ਦਿੱਤਾ ਹੈ। ਇਸ ਤਰ੍ਹਾਂ ਦੇ ਕਾਰਜਾਂ ਨਾਲ ਪਾਕਿਸਤਾਨ ਵਿਚ ਸਿੱਖ ਤੀਰਥ ਯਾਤਰਾ ’ਤੇ ਵੀ ਪਾਬੰਦੀ ਲੱਗ ਸਕਦੀ ਹੈ।

Related posts

ਅੱਜ ਤੋਂ ਇੰਡੀਅਨ ਰੇਲਵੇ ਵਲੋਂ ਕਿਰਾਏ ਵਿੱਚ ਵਾਧਾ !

admin

ਅੱਜ ਤੋਂ ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ ਹੋਵੇਗੀ !

admin

ਮਹਾਰਾਸ਼ਟਰ ਸਰਕਾਰ ਨੂੰ ‘ਤਿੰਨ-ਭਾਸ਼ਾ’ ਨੀਤੀ ਬਾਰੇ ਜਾਰੀ ਕੀਤੇ ਹੁਕਮ ਵਾਪਸ ਕਿਉਂ ਲੈਣੇ ਪਏ ?

admin