Punjab

ਸਿੱਧੂ ਬੋਲੇ- ਫਾਂਸੀ ਦੇਣ ਵੇਲੇ ਵੀ ਆਖਰੀ ਇੱਛਾ ਪੁੱਛੀ ਜਾਂਦੀ ਏ ਪਰ ਸਾਨੂੰ ਜ਼ਲੀਲ ਕੀਤਾ ਗਿਆ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ  ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਸਿੱਧੂ ਇਸ ਦੌਰਾਨ ਭਾਵੁਕ ਵੀ ਹੋ ਗਏ। ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਤਕ ਆਏ ਗਏ। ਉਨ੍ਹਾਂ ਕਿਹਾ ਕਿ ਫਾਂਸੀ ਦਿੰਦੇ ਸਮੇਂ ਤਾਂ ਇਕ ਵਾਰ ਜੱਜ ਵੀ ਆਖਰੀ ਇੱਛਾ ਪੁੱਛ ਲੈਂਦਾ ਹੈ। ਪਾਰਟੀ ਸਾਨੂੰ ਇਕ ਵਾਰ ਕਹਿ ਦਿੰਦੀ ਕਿ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਜਾ ਰਿਹਾ ਤਾਂ ਉਨ੍ਹਾਂ ਨੂੰ ਦੁੱਖ ਨਾ ਹੁੰਦਾ ਪਰ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ।

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿੱਥੋਂ ਤਕ ਫਤਿਹ ਕਿੱਟਾਂ ਤੇ ਕੋਵਿਡ-19 ਵੈਕਸੀਨੇਸ਼ਨ ਪ੍ਰਾਈਵੇਟ ਹਸਪਤਾਲ ਨੂੰ ਵੇਚਣ ਸਬੰਧੀ ਉਹ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਇਸ ਵਿਭਾਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਿਉਂਕਿ ਸਾਬਕਾ ਮੁੱਖ ਸਕੱਤਰ ਵਿਨੀ ਮਹਾਜਨ ਹੀ ਇਸ ਨੂੰ ਦੇਖ ਰਹੇ ਸਨ, ਇਸ ਮਾਮਲੇ ‘ਚ ਉਹੀ ਜਵਾਬ ਦੇ ਸਕਦੇ ਹਨ। ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਤੇ ਕੇਸੀ ਵੇਣੂਗੋਪਾਲ ਸਾਰਿਆਂ ਨੂੰ ਚਿੱਠੀ ਲਿਖੀ ਹੈ।

Related posts

ਇੰਟਰਪੋਲ ਵਲੋਂ ਪੰਜ ਗੈਂਗਸਟਰਾਂ ਦੇ ਸਬੰਧ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ !

admin

ਹਾਈਕੋਰਟ ਵੱਲੋਂ ਕੇਂਦਰ, ਪੰਜਾਬ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਨੋਟਿਸ

Bunty

ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਐਸ.ਟੀ.ਐਫ. ਨੂੰ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਵੱਡੇ ਤਸਕਰਾਂ ਖਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਨਿਰਦੇਸ਼

Bunty