Punjab

ਸੁਖਬੀਰ ਬਾਦਲ ਦਾ ਵੱਡਾ ਐਲਾਨ- ਸ਼੍ਰੋਅਦ ਸਰਕਾਰ ਬਣੀ ਤਾਂ ਧਾਰਮਿਕ ਸਥਾਨਾਂ ਦੀ ਜ਼ਮੀਨ ਦੀ ਰਜਿਸਟਰੀ ’ਤੇ ਨਹੀਂ ਲੱਗੇਗੀ ਫ਼ੀਸ

ਲੁਧਿਆਣਾ – ਸ਼੍ਰੋਅਦ ਦੀ ਸਰਕਾਰ ਬਣੀ ਤਾਂ ਕਿਸੇ ਵੀ ਧਰਮ ਸਥਾਨ ਦੀ ਜ਼ਮੀਨ ਦੀ ਰਜਿਸਟਰੀ ’ਤੇ ਕੋਈ ਫ਼ੀਸ ਨਹੀਂ ਲੱਗੇਗੀ। ਜੈਨ ਸਮਾਜ ਨੂੰ ਇੰਸਟੀਚਿਊਸ਼ਨ ਬਣਾਉਣ ਲਈ 20 ਏਕੜ ਜ਼ਮੀਨ ਦਿੱਤੀ ਜਾਵੇਗੀ। ਇਹ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਕੀਤਾ। ਉਹ ਐਤਵਾਰ ਨੂੰ ਲੁਧਿਆਣਾ ਦੌਰੇ ’ਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਸਭ ਤੋਂ ਪਹਿਲਾਂ ਦਰੇਸੀ ਗਰਾਊਂਡ ਸਥਿਤ ਜੈਨ ਸਕੂਲ ’ਚ ਚੱਲ ਰਹੇ ਜੈਨ ਸਮੁਦਾਇ ਦੇ ਸਾਲਾਨਾ ਪ੍ਰੋਗਰਾਮ ’ਚ ਪਹੁੰਚੇ। ਸਕੂਲ ’ਚ ਪਹੁੰਚਦੇ ਹੀ ਸੁਖਬੀਰ ਨੇ ਪਹਿਲਾਂ ਜੈਨ ਸਮੁਦਾਇ ਦੇ ਮੰਦਰ ’ਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਇਸਤੋਂ ਬਾਅਦ ਉਹ ਮੰਚ ’ਤੇ ਪਹੁੰਚੇ।

ਜੈਨ ਸਮੁਦਾਇ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ ਗਿਆ। ਸੁਖਬੀਰ ਨੇ ਕਿਹਾ ਕਿ ਪੰਜਾਬ ਨੂੰ ਵਿਕਾਸ ਦਾ ਮਾਡਲ ਬਣਾਉਣਾ ਹੈ। ਸਿੱਖਿਆ ਤੇ ਸਿਹਤ ’ਤੇ ਫੋਕਸ ਹੋਵੇਗਾ। ਕਾਨੂੰਨ ਵਿਵਸਥਾ ਤੇ ਭਾਈਚਾਰਕ ਸਾਂਝ ਬਣਾਉਣ ਨੂੰ ਪਹਿਲ ਹੋਵੇਗੀ। ਭਜਨ ਦੌਰਾਨ ਸਮੁਦਾਇ ਦੇ ਅਧਿਕਾਰੀਆਂ ਨੇ ਸੁਖਬੀਰ ਦਾ ਸਨਮਾਨ ਕੀਤਾ। ਇਸ ਮੌਕੇ ਬਾਦਲ ਨੇ ਕਿਹਾ ਕਿ ਸਿੱਖ ਧਰਮ ਤੇ ਜੈਨ ਧਰਮ ਦਾ ਅਟੁੱਟ ਰਿਸ਼ਤਾ ਹੈ। ਜੇਕਰ ਅੱਜ ਗੈਂਗਸਟਰਾਂ ਦਾ ਰਾਜ਼ ਚੱਲ ਰਿਹਾ ਹੈ ਤਾਂ ਉਸਨੂੰ ਖ਼ਤਮ ਕਰਾਂਗੇ।ਲੋਕਾਂ ਦੇ ਮਨਾਂ ’ਚੋਂ ਦਹਿਸ਼ਤ ਦਾ ਮਾਹੌਲ ਖ਼ਤਮ ਕਰਨਾ ਹੈ। ਮੇਰੇ ਖ਼ੂਨ ’ਚ ਡਿਵੈਲਪਮੈਂਟ ਵਸੀ ਹੈ, ਪਹਿਲਾਂ ਵੀ ਕਰਕੇ ਦਿਖਾਇਆ ਅਤੇ ਅੱਗੇ ਵੀ ਦਿਖਾਵਾਂਗੇ। ਪੰਜਾਬ ਦੇ ਪੰਜ ਸਾਲ ਬਰਬਾਦ ਹੋ ਗਏ। ਲੋਕ ਕਹਿੰਦੇ ਹਨ ਵਾਅਦੇ ਕਰਦੇ ਹਨ, ਪਰ ਕਰਦੇ ਨਹੀਂ। ਜਿਸ ਪਾਰਟੀ ’ਤੇ ਵਿਸ਼ਵਾਸ ਹੈ, ਅੱਗੇ ਲੈ ਕੇ ਜਾ ਸਕਦੀ ਹੈ, ਵਾਅਦੇ ਪੂਰੇ ਕਰਦੀ ਹੈ, ਉਸ ’ਤੇ ਭਰੋਸਾ ਕਰਨਾ ਹੈ। ਇਸ ਮੌਕੇ ਸੁਖਬੀਰ ਦੇ ਨਾਲ ਲੋਕਾਂ ਨੇ ਸੈਲਫੀ ਵੀ ਲਈ। ਐਤਵਾਰ ਨੂੰ ਸ਼੍ਰੋਅਦ ਦੇ ਹਲਕਾ ਸੈਂਟਰਲ ਤੋਂ ਉਮੀਦਵਾਰ ਪਿ੍ਰਤਪਾਲ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਉਮੀਦਵਾਰਾਂ ਦੇ ਨਾਲ ਸੁਖਬੀਰ ਬਾਦਲ ਨੇ ਜੈਨ ਸਕੂਲ ਪਹੁੰਚ ਕੇ ਇੱਕ ਤਰ੍ਹਾਂ ਨਾਲ ਜੈਨ ਸਮੁਦਾਇ ਦੇ ਵੋਟਰਾਂ ’ਚ ਸ਼੍ਰੋਅਦ ਦੀ ਪਕੜ ਤੇ ਮਜ਼ਬੂਤੀ ਪੈਦਾ ਕਰਨ ਦੀ ਕਵਾਇਦ ਕੀਤੀ। ਪੰਜਾਬ ’ਚ ਅਗਲੇ ਚਾਰ ਮਹੀਨਿਆਂ ਦੌਰਾਨ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ’ਚ ਸੁਖਬੀਰ ਬਾਦਲ ਨੇ ਹਲਕਾ ਸੈਂਟਰਲ ’ਤੇ ਪਹਿਲਾਂ ਫੋਕਸ ਕੀਤਾ ਹੈ।

Related posts

ਮੁੱਖ ਮੰਤਰੀ ਲੁਧਿਆਣਾ ਵਿਖੇ 10,000 ਤੋਂ ਵੱਧ ਸਰਪੰਚਾਂ ਨੂੰ ਅਹੁਦੇ ਦਾ ਹਲਫ਼ ਦਿਵਾਉਣਗੇ

Bunty

ਭਗਵੰਤ ਮਾਨ ਨੇ ਉਦਯੋਗ ਨੂੰ ਹੁਲਾਰਾ ਦੇਣ ਲਈ ਸਾਜ਼ਗਾਰ ਮਾਹੌਲ ਸਿਰਜਣ ਦਾ ਦਿੱਤਾ ਭਰੋਸਾ

Bunty

ਇਸ ਵਾਰ 500 ਨਹੀਂ 13 ਵਾਅਦੇ ਹੋਣਗੇ, ਇਕ ਵਾਰ ਫਿਰ ਬਣੇਗੀ ਕਾਂਗਰਸ ਦੀ ਸਰਕਾਰ : ਚੰਨੀ

Bunty