Breaking NewsLatest NewsPunjab

ਪ੍ਰਿੰਸੀਪਲ ਡਾ. ਵਰਮਾ ‘ਨਾਨਾਜੀ ਦੇਸ਼ਮੁਖ ਵੈਟਰਨਰੀ ਯੂਨੀਵਰਸਿਟੀ’ ਦੀ ਕੌਂਸਲ ਦੇ ਮੈਂਬਰ ਨਾਮਜ਼ਦ

ਖਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼, ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੂੰ ਨਾਨਾਜੀ ਦੇਸ਼ਮੁਖ ਵੈਟਰਨਰੀ ਸਾਇੰਸ ਯੂਨੀਵਰਸਿਟੀ, ਜਬਲਪੁਰ ਦੀ ਐਕਸਟੈਂਸ਼ਨ ਕੌਂਸਲ ਦੇ ਵਿਸ਼ੇਸ਼ ਸੱਦੇ ’ਤੇ ਸ਼ਾਮਿਲ ਹੋਣ ਵਾਲੇ ਮੈਂਬਰ ਵਜੋਂ ਦੋ ਸਾਲਾਂ (ਅਕਤੂਬਰ 2026 ਤੋਂ ਅਕਤੂਬਰ 2028 ਤੱਕ) ਲਈ ਨਾਮਜ਼ਦ ਕੀਤਾ ਗਿਆ। ਇਹ ਨਾਮਜ਼ਦਗੀ ਵੈਟਰਨਰੀ ਅਤੇ ਪਸ਼ੂ ਵਿਗਿਆਨ ਦੇ ਖੇਤਰ ’ਚ ਉਨ੍ਹਾਂ ਦੀ ਪੇਸ਼ੇਵਰ ਸਾਂਝ, ਯੋਗਦਾਨ ਅਤੇ ਸੰਸਥਾਗਤ ਤੇ ਪਸਾਰ ਗਤੀਵਿਧੀਆਂ ’ਚ ਸਰਗਰਮ ਸ਼ਮੂਲੀਅਤ ਨੂੰ ਮਾਨਤਾ ਦਿੰਦੀ ਹੈ।

ਡਾ. ਵਰਮਾ ਪਹਿਲਾਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਡਾਇਰੈਕਟਰ ਪਸਾਰ ਸਿੱਖਿਆ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਇਸ ਤੋਂ ਪਹਿਲਾਂ ਕਈ ਨਾਮਵਰ ਸੰਸਥਾਵਾਂ ਅਤੇ ਸੰਗਠਨਾਂ ਨਾਲ ਵੱਖ—ਵੱਖ ਅਹੁਦਿਆਂ ’ਤੇ ਮੈਂਬਰ ਅਤੇ ਵਿਸ਼ੇਸ਼ ਸੱਦੇ ’ਤੇ ਸ਼ਾਮਿਲ ਹੋਣ ਵਾਲੇ ਮੈਂਬਰ ਵਜੋਂ ਜੁੜੇ ਰਹੇ ਹਨ। ਇਨ੍ਹਾਂ ’ਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ, ਸੀ. ਐੱਸ. ਕੇ. ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਿਆ, ਪਾਲਮਪੁਰ (ਹਿਮਾਚਲ ਪ੍ਰਦੇਸ਼), ਸ਼ੇਰ—ਏ—ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਿਜ਼ ਐਂਡ ਟੈਕਨਾਲੋਜੀ, ਜੰਮੂ ਅਤੇ ਮਿਲਕਫੈੱਡ, ਪੰਜਾਬ ਸ਼ਾਮਿਲ ਹਨ।

ਇਨ੍ਹਾਂ ਸੰਸਥਾਵਾਂ ਨਾਲ ਡਾ. ਵਰਮਾ ਦੀ ਸਾਂਝ ਅਕਾਦਮਿਕ, ਸੰਸਥਾਗਤ ਅਤੇ ਸਹਾਇਕ ਖੇਤਰਾਂ ’ਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਦਰਸਾਉਂਦੀ ਹੈ।ਨਾਨਾਜੀ ਦੇਸ਼ਮੁਖ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੀ ਐਕਸਟੈਂਸ਼ਨ ਕੌਂਸਲ ’ਚ ਉਨ੍ਹਾਂ ਦੀ ਨਾਮਜ਼ਦਗੀ ਨਾਲ ਵੈਟਰਨਰੀ ਅਤੇ ਪਸ਼ੂ ਪਾਲਣ ਖੇਤਰ ਦੀਆਂ ਪਸਾਰ ਗਤੀਵਿਧੀਆਂ ਨੂੰ ਮਜ਼ਬੂਤ ਕਰਨ, ਵਿਗਿਆਨਕ ਗਿਆਨ ਦੇ ਪ੍ਰਸਾਰ ਅਤੇ ਹਿੱਸੇਦਾਰਾਂ ਤੱਕ ਸੁਧਰੀਆਂ ਤਕਨੀਕਾਂ ਤੇ ਵਿਧੀਆਂ ਪਹੁੰਚਾਉਣ ਸਬੰਧੀ ਵਿਚਾਰ—ਵਟਾਂਦਰੇ ਅਤੇ ਪਹਿਲਕਦਮੀਆਂ ’ਚ ਯੋਗਦਾਨ ਪਾਉਣ ਦਾ ਮੌਕਾ ਮਿਲੇਗਾ।

ਇਸ ਨਾਮਜ਼ਦਗੀ ਨਾਲ ਵੈਟਰਨਰੀ ਵਿਗਿਆਨ ਅਤੇ ਡੇਅਰੀ ਖੇਤਰ ’ਚ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਡਾ. ਵਰਮਾ ਦੀ ਪੇਸ਼ੇਵਰ ਸਾਂਝ ਹੋਰ ਮਜ਼ਬੂਤ ਹੋਈ ਹੈ। ਇਸ ਤੋਂ ਇਲਾਵਾ ਡਾ. ਵਰਮਾ ਸੋਸਾਇਟੀ ਫਾਰ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ ਦੇ ਪ੍ਰਧਾਨ ਵੀ ਹਨ।ਇਹ ਇਕ ਕੌਮੀ ਪੱਧਰ ਦੀ ਪੇਸ਼ੇਵਰ ਸੰਸਥਾ ਹੈ, ਜਿਸ ਦੇ ਪੂਰੇ ਭਾਰਤ ’ਚ 200 ਤੋਂ ਵਧੇਰੇ ਮੈਂਬਰ ਹਨ।

ਡਾ. ਵਰਮਾ ਦੀ ਅਗਵਾਈ ਹੇਠ ਇਸ ਸੰਸਥਾ ਵੱਲੋਂ ਦੇਸ਼ ਦੀਆਂ ਵੱਖ—ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ’ਚ ਛੇ ਕੌਮੀ ਅਤੇ ਇਕ ਕੌਮਾਂਤਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕਾਨਫਰੰਸਾਂ ਦਾ ਆਯੋਜਨ ਜੰਮੂ, ਲੁਧਿਆਣਾ (ਪੰਜਾਬ), ਪਾਲਮਪੁਰ (ਹਿਮਾਚਲ ਪ੍ਰਦੇਸ਼), ਪੰਤਨਗਰ (ਉੱਤਰਾਖੰਡ), ਇੰਦੌਰ (ਮੱਧ ਪ੍ਰਦੇਸ਼), ਅੰਮ੍ਰਿਤਸਰ (ਪੰਜਾਬ) ਅਤੇ ਓਰਾਥਨਾਡੂ (ਤਾਮਿਲਨਾਡੂ) ਵਿਖੇ ਕੀਤਾ ਗਿਆ। ਇਹ ਪ੍ਰਾਪਤੀਆਂ ਵੈਟਰਨਰੀ ਅਤੇ ਪਸ਼ੂ ਪਾਲਣ ਪਸਾਰ ਸਿੱਖਿਆ ਦੇ ਖੇਤਰ ’ਚ ਡਾ. ਵਰਮਾ ਦੀ ਸਰਗਰਮ ਭੂਮਿਕਾ ਅਤੇ ਪੇਸ਼ੇਵਰ ਯੋਗਦਾਨ ਨੂੰ ਦਰਸਾਉਂਦੀਆਂ ਹਨ।

Related posts

ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਸਸਤੇ ਬਦਲ ਦੇਣੇ ਜ਼ਰੂਰੀ – ਸ਼ਿਵਰਾਜ ਸਿੰਘ ਚੌਹਾਨ

admin

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਵਿਖੇ ਕੀਤੀ ਗਈ ਦੀਪਮਾਲਾ ਅਤੇ ਅਲੌਕਿਕ ਆਤਿਸ਼ਬਾਜ਼ੀ।

Bunty

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ

Bunty