ਜੈਪੁਰ – ਕਾਂਗਰਸ ਦੇ ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਭਰਤ ਸਿੰਘ ( ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਕੋਟਾ ਗ੍ਰਾਮੀਣ ਦੇ ਸੰਗੋਦ ਤੋਂ ਕਾਂਗਰਸੀ ਵਿਧਾਇਕ ਭਰਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ 500 ਤੇ 2000 ਰੁਪਏ ਦੇ ਨੋਟਾਂ ਤੋਂ ਗਾਂਧੀ ਜੀ ਦੇ ਫੋਟੋ ਨੂੰ ਹਟਾਇਆ ਜਾਣਾ ਚਾਹੀਦਾ ਹੈ। ਭਰਤ ਸਿੰਘ ਨੇ ਚਿੱਠੀ ਵਿਚ ਲਿਖਿਆ ਕਿ ਮਹਾਤਮਾ ਗਾਂਧੀ ਸੱਚ ਦੇ ਪ੍ਰਤੀਕ ਹਨ ਤੇ ਭਾਰਤੀ ਰਿਜ਼ਰਵ ਬੈਂਕ ਦੇ 500 ਤੇ 2000 ਦੇ ਨੋਟਾਂ ‘ਤੇ ਮਹਾਤਮਾ ਗਾਂਧੀ ਦਾ ਚਿੱਤਰ ਹੁੰਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੋਟਾਂ ਦੀ ਵਰਤੋਂ ਰਿਸ਼ਵਤ ਲੈਣ-ਦੇਣ ਲਈ ਕੀਤੀ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ 500 ਤੇ 2000 ਦੇ ਨੋਟ ਤੋਂ ਗਾਂਧੀ ਜੀ ਦੀ ਫੋਟੋ ਹਟਾ ਕੇ ਸਿਰਫ਼ ਚਸ਼ਮੇ ਜਾਂ ਅਸ਼ੋਕਾ ਚੱਕਰ ਦੀ ਤਸਵੀਰ ਨੂੰ ਲਗਾਉਣਾ ਚਾਹੀਦੀ ਹੈ।