India

ਸੀ.ਡਬਲਿਊ.ਸੀ. ਦੀ ਮੀਟਿੰਗ ’ਚ ਸੋਨੀਆ ਗਾਂਧੀ ਨੂੰ ਚੁਣਿਆ ਕਾਂਗਰਸ ਸੰਸਦੀ ਦਲ ਦਾ ਚੇਅਰਪਰਸਨ

ਨਵੀਂ ਦਿੱਲੀ – ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਸਦ ਦੇ ਸੈਂਟਰਲ ਹਾਲ ’ਚ ਪਾਰਟੀ ਨੇਤਾਵਾਂ ਦੀ ਬੈਠਕ ’ਚ ਸੋਨੀਆ ਦੇ ਨਾਂ ਦਾ ਪ੍ਰਸਤਾਵ ਰੱਖਿਆ। ਗੌਰਵ ਗੋਗੋਈ ਅਤੇ ਤਾਰਿਕ ਅਨਵਰ ਨੇ ਇਸ ਦਾ ਸਮਰਥਨ ਕੀਤਾ।
ਇਸ ਤੋਂ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਹੋਈ ਸੀ। ਇਸ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਸੀ.ਡਬਲਿਊ.ਸੀ. ਦੀ ਬੈਠਕ ’ਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਰਾਹੁਲ ਵਾਇਨਾਡ ਸੀਟ ਛੱਡ ਕੇ ਰਾਏਬਰੇਲੀ ਸੀਟ ਆਪਣੇ ਕੋਲ ਰੱਖਣਗੇ।
ਕਾਂਗਰਸ ਮਹਿਲਾ ਮੋਰਚਾ ਦੀ ਪ੍ਰਧਾਨ ਅਲਕਾ ਲਾਂਬਾ ਨੇ ਕਿਹਾ, ’ਕੇਜਰੀਵਾਲ ਸਮੇਤ ਵੱਡੇ ਨੇਤਾਵਾਂ ਦੇ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਜੇਲ ਜਾਣ ਅਤੇ ਸਵਾਤੀ ਮਾਲੀਵਾਲ ਨਾਲ ਲੜਾਈ ਕਾਰਨ ਕਾਂਗਰਸ ਪਾਰਟੀ ਨੂੰ ਗਠਜੋੜ ਤੋਂ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸੀਂ ‘ਆਪ’ ਨਾਲ ਗਠਜੋੜ ਨਹੀਂ ਕੀਤਾ, ਦਿੱਲੀ ਦੇ ਅਸ਼ੋਕਾ ਹੋਟਲ ’ਚ ਸੀ.ਡਬਲਿਊ.ਸੀ. ਦੀ ਬੈਠਕ ਕਰੀਬ 3 ਘੰਟੇ ਚੱਲੀ। ਪਾਰਟੀ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦਾ ਮਤਾ ਵੀ ਪਾਸ ਕੀਤਾ। ਇਸ ’ਤੇ ਰਾਹੁਲ ਨੇ ਕਿਹਾ, ’ਮੈਨੂੰ ਸੋਚਣ ਦਾ ਸਮਾਂ ਦਿਓ।’ ਇਹ ਅਹੁਦਾ ਪਿਛਲੇ 10 ਸਾਲਾਂ ਤੋਂ ਖਾਲੀ ਹੈ।

Related posts

ਰਾਸ਼ਨ ਪੋਰਟੇਬਿਲਿਟੀ ਪ੍ਰੋਗਰਾਮ ਪੂਰੇ ਦੇਸ਼ ’ਚ ਲਾਗੂ, ਕਿਤੇ ਵੀ ਮਿਲ ਸਕਦਾ ਹੈ ਰਿਆਇਤੀ ਦਰਾਂ ‘ਤੇ ਰਾਸ਼ਨ

Bunty

ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਭਰੇ ਕਾਗਜ਼, ਜੇਲ੍ਹ ’ਚੋਂ ਹੀ ਲੜਨਗੇ ਚੋਣ

Bunty

9 ਸੂਬਿਆਂ ਦੇ 115 ਜ਼ਿਲ੍ਹਿਆਂ ‘ਚ ਵੱਧ ਰਹੇ ਕੋਰੋਨਾ ਮਾਮਲੇ, ਕੇਂਦਰ ਨੇ ਕੀਤੀ ਸਮੀਖਿਆ ਮੀਟਿੰਗ; ਦਿੱਤੇ ਕਈ ਨਿਰਦੇਸ਼

Bunty