ਕਿਲੀ ਚਾਹਲਾਂ – ਸ਼੍ਰੋਮਣੀ ਅਕਾਲੀ ਦਲ ਵੱਲੋਂ 14 ਦਸਬੰਰ ਨੂੰ ਮਨਾਏ ਜਾ ਰਹੇ ਆਪਣੇ ਸਥਾਪਨਾ ਦਿਵਸ ਤੇ ਅਕਾਲੀ ਦਲ ਇਤਿਹਾਸ ਰਚੇਗਾ ਅਤੇ ਇਸ ਰੈਲੀ ਵਿਚ 5 ਲੱਖ ਦਾ ਇਕੱਠ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਕੀਤਾ।ਸੁਖਬੀਰ ਬਾਦਲ ਸ਼ੁੱਕਰਵਾਰ ਨੂੰ ਮੋਗਾ ਦੇ ਕਿਲੀ ਚਾਹਲਾਂ ਵਿਚੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਦੁਆਬੇ ਵਿਚ 23 ਸੀਟਾਂ ਹਨ ਤੇ ਅਕਾਲੀ ਦਲ 18 ਤੋਂ 19 ਤਕ ਪਹੁੰਚ ਗਏ ਹਾਂ ਅਤੇ 2022 ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਸਥਾਪਨਾ ਦਿਵਸ ਮੌਕੇ 14 ਦਸੰਬਰ ਨੂੰ 5 ਲੱਖ ਦਾ ਇਕੱਠ ਹੋਵੇਗਾ ਅਤੇ ਅਕਾਲੀ ਦਲ ਨੂੰ ਕੋਈ ਨਹੀਂ ਹਰਾ ਸਕਦਾ।ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਤਨਜ ਕਸਦਿਆਂ ਕਿਹਾ ਕਿ ਸਰਕਾਰ ਆਉਣ ‘ਤੇ ਕਾਂਗਰਸ ਨੂੁੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਫਸਰਾਂ ਨੂੰ ਤਾੜਦਿਆਂ ਕਿਹਾ ਕਿ ਜੇਕਰ ਅਕਾਲੀ ਵਰਕਰਾਂ ‘ਤੇ ਝੂਠੇ ਪਰਚੇ ਦਰਜ ਕੀਤੇ ਤਾਂ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ। ਉਨ੍ਹਾਂ ਯੂਥ ਅਤੇ ਐੱਸਓਆਈ ਦੇ ਆਗੂਆਂ ਨੂੰ ਰੈਲੀ ਨੂੰ ਸਫਲ ਬਣਾਉਣ ਲਈ ਡਿਊਟੀਆਂ ਲਾਉਦਿਆਂ ਵੱਧ ਤੋਂ ਵੱਧ ਸੁਖਬੀਰ ਬਾਦਲ ਨੇ ਦੂਰ ਤੋਂ ਆਉਣ ਵਾਲੇ ਵਰਕਰਾਂ ਦੀ ਰਾਤ ਦੀ ਰਿਹਾਇਸ਼ ਬਾਰੇ ਵੀ ਪੁਖਤਾ ਪ੍ਰਬੰਧ ਕਰਨ ਲਈ ਆਖਿਆ। ਸੁਖਬੀਰ ਨੇ ਅਖੀਰ ਵਿਚ ਕਿਹਾ ਕਿ ਤੁਹਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਹੁਣ ਸਾਡੇ ਕੋਲ ਬਸਪਾ ਦੀ ਤਾਕਤ ਵੀ ਨਾਲ ਹੈ। ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਦਲਜੀਤ ਸਿੰਘ ਚੀਮਾ, ਬਰਜਿੰਦਰ ਸਿੰਘ ਮੱਖਣ ਬਰਾੜ, ਚੇਅਰਮੈਨ ਖਣਮੁਖ ਭਾਰਤੀ ਪੱਤੋ, ਚੇਅਰਮੈਨ ਜਗਰੂਪ ਸਿੰਘ ਕੁੱਸਾ, ਬਲਦੇਵ ਸਿੰਘ ਮਾਣੂੰਕੇ, ਆਈਟੀ ਵਿੰਗ ਤੋਂ ਸੱਤਾ ਮੀਨੀਆਂ, ਰਣਧੀਰ ਸਿੰਘ ਤੋਂ ਇਲਾਵਾ ਪਾਰਟੀ ਆਗੂ ਹਾਜ਼ਰ ਸਨ।
