Punjab

ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ‘ਚ ਅਹਿਮ ਨਿਯੁਕਤੀਆਂ, ਦਿੱਤੀਆਂ ਵੱਡੀਆਂ ਜ਼ਿੰਮੇਵਾਰੀਆਂ

ਮੋਹਾਲੀ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ   ਨੇ ਮੋਹਾਲੀ ਦੇ ਤਿੰਨ ਆਹਲਾ ਲੀਡਰਾਂ ਨੂੰ ਪਾਰਟੀ ਵਿਚ ਵਿਸ਼ੇਸ਼ ਤਵੱਕੋ ਦੇਣ ਦੇ ਮੰਤਵ ਨਾਲ ਅਹੁਦਿਆਂ ਦੀ ਵੰਡ ਕੀਤੀ ਹੈ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਨਾਲ ਸਬੰਧਤ ਜਿਨ੍ਹਾਂ ਤਿੰਨ ਸੀਨੀਅਰ ਆਗੂਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿਚ ਪੁਆਧ ਦੇ ਲੀਡਰ ਪਰਵਿੰਦਰ ਸਿੰਘ ਸੋਹਾਣਾ (ਸਾਬਕਾ ਕੌਂਸਲਰ ਅਤੇ ਸਾਬਕਾ ਐੱਮਡੀ ਲੇਬਰਫੈੱਡ ਪੰਜਾਬ), ਪਰਮਜੀਤ ਕੌਰ ਲਾਂਡਰਾ (ਸਾਬਕਾ ਚੇਅਰਪਰਸਨ ਪੰਜਾਬ ਰਾਜ ਮਹਿਲ ਕਮਿਸ਼ਨ) ਅਤੇ ਬੀਬੀ ਕੁਲਦੀਪ ਕੌਰ ਕੰਗ (ਸਾਬਕਾ ਪ੍ਰਧਾਨ ਇਸਤਰੀ ਅਕਾਲੀ ਦਲ ਤੇ ਸਾਬਕਾ ਕੌਂਸਲਰ) ਨੂੰ ਪਾਰਟੀ ਵਿਚ ਮੀਤ ਪ੍ਰਧਾਨ ਬਣਾਇਆ ਹੈ।

Related posts

ਕੇਂਦਰ ਸਰਕਾਰ ਨੇ ਲੇਟਰਲ ਐਂਟਰੀ ਰਾਹੀਂ ਪਹਿਲਾਂ ਹੀ 60 ਤੋਂ ਵੱਧ ਨਿਯੁਕਤੀਆਂ ਕਰ ਚੁੱਕੀ ਹੈ, ਇਸ ਵਾਰ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਇਹ ਫ਼ੈਸਲਾ ਵਾਪਸ ਲਿਆ ਗਿਆ – ਹਰਪਾਲ ਸਿੰਘ ਚੀਮਾ

Bunty

ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਹਾਰ ਲਈ ਹੇਠਲੇ ਪੱਧਰ ਤੱਕ ਫੀਡਬੈਕ ਲੈਣ ਵਾਸਤੇ 13 ਮੈਂਬਰੀ ਸਬ ਕਮੇਟੀ ਦਾ ਕੀਤਾ ਗਠਨ

Bunty

ਮੁੱਖ ਮੰਤਰੀ ਵੱਲੋਂ ਮਾਰਚ-2023 ਵਿਚ ਪਵਿੱਤਰ ਨਗਰੀ ਅੰਮ੍ਰਿਤਸਰ ’ਚ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ

Bunty