India

ਸੁਰੱਖਿਆ ’ਚ ਵੱਡੀ ਕੁਤਾਹੀ, ਦਰਸ਼ਕ ਗੈਲਰੀ ’ਚੋਂ ਦਾਖਲ ਹੋਏ ਦੋ ਨੌਜਵਾਨ ਗ੍ਰਿਫਤਾਰ

ਨਵੀਂ ਦਿੱਲੀ  – ਲੋਕ ਸਭਾ ਦੀ ਕਾਰਵਾਈ ਦੌਰਾਨ ਬੁੱਧਵਾਰ ਨੂੰ ਦਰਸ਼ਕ ਗੈਲਰੀ ਤੋਂ 2 ਨੌਜਵਾਨਂ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ’ਚ ਜ਼ੀਰੋ ਕਾਲ ਦੌਰਾਨ ਦੁਪਹਿਰ ਕਰੀਬ ਇਕ ਵਜੇ ਦਰਸ਼ਕ ਗੈਲਰੀ ਤੋਂ 2 ਨੌਜਵਾਨਾਂ ਨੇ ਸਦਨ ’ਚ ਛਾਲ ਮਾਰ ਦਿੱਤੀ ਅਤੇ ਇਨ੍ਹਾਂ ’ਚੋਂ ਇਕ ਮੇਜ਼ ’ਤੇ ਟੱਪਦੇ ਹੋਏ ਦੌੜ ਰਿਹਾ ਸੀ। ਸੁਰੱਖਿਆ ਕਰਮੀਆਂ ਅਤੇ ਕੁਝ ਸੰਸਦ ਮੈਂਬਰਾਂ ਨੇ ਉਸ ਨੂੰ ਘੇਰ ਲਿਆ। ਬਾਅਦ ’ਚ ਦੋਹਾਂ ਨੂੰ ਫੜ ਲਿਆ ਗਿਆ। ਪ੍ਰਧਾਨਗੀ ਸਪੀਕਰ ਰਾਜੇਂਦਰ ਅਗਰਵਾਲ ਨੇ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਕੁਝ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਦਨ ’ਚ ਛਾਲ ਮਾਰ ਵਾਲੇ ਵਿਅਕਤੀਆਂ ਨੇ ਕੁਝ ਅਜਿਹੇ ਪਦਾਰਥਾਂ ਦਾ ਛਿੜਕਾਅ ਕੀਤਾ, ਜਿਸ ਨਾਲ ਗੈਸ ਫ਼ੈਲ ਗਈ।
ਕਾਂਗਰਸ ਦੇ ਨੇਤਾ ਅਧੀਨ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਸਦਨ ’ਚ 2 ਲੋਕਾਂ ਨੇ ਛਾਲ ਮਾਰੀ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਐੱਸ.ਟੀ. ਹਸਨ ਨੇ ਕਿਹਾ ਕਿ ਦਰਸ਼ਕ ਗੈਲਰੀ ’ਚੋਂ 2 ਨੌਜਵਾਨਾਂ ਨੇ ਲੋਕ ਸਭਾ ਕਮਰੇ ’ਚ ਛਾਲ ਮਾਰੀ ਅਤੇ ਬੂਟ ’ਚੋਂ ਕੁਝ ਅਜਿਹੀ ਚੀਜ਼ ਨਿਕਲੀ, ਜਿਸ ਨਾਲ ਗੈਸ ਫੈਲਣੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ,’’ਇਹ ਗੈਸ ਕਿਹੋ ਜਿਹੀ ਸੀ ਇਹ ਕੋਈ ਜ਼ਹਿਰੀਲੀ ਗੈਸ ਤਾਂ ਨਹੀਂ ਸੀ। ਸਾਨੂੰ ਸੰਸਦ ਦੀ ਸੁਰੱਖਿਆ ’ਚ ਭਾਰੀ ਗੰਭੀਰ ਖਾਮੀ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਨਾਲ ਤਾਂ ਕੋਈ ਬੂਟ ’ਚ ਬੰਬ ਰੱਖ ਕੇ ਆ ਸਕਦਾ ਹੈ।’’ ਹਸਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੁਰੱਖਿਆ ਕੁਤਾਹੀ ’ਤੇ ਅੱਗੇ ਧਿਆਨ ਦੇਣ ਦੀ ਜ਼ਰੂਰਤ ਹੈ। ਸੰਸਦ ਦੀ ਸੁਰੱਖਿਆ ’ਚ ਕੁਤਾਹੀ ਦੀ ਇਹ ਘਟਨਾ 2001 ’ਚ ਸੰਸਦ ’ਤੇ ਹੋਏ ਅੱਤਵਾਦੀ ਹਮਲੇ ਦੀ ਬਰਸੀ ਦੇ ਦਿਨ ਹੋਈ ਹੈ।

Related posts

7ਵੇਂ ਨਾਰਥ ਈਸਟਰਨ ਸਟੂਡੈਂਟਸ ਫੈਸਟੀਵਲ 2024 ਦੇ ਜਸ਼ਨ

admin

ਰੇਲਵੇ ਨੂੰ ਬਰਬਾਦ ਕਰਨ ’ਚ ਮੋਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ : ਖੜਗੇ

Bunty

10 ਹਜ਼ਾਰ ਤੋਂ 4 ਲੱਖ : ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੋਹਣ ਲੱਗੀਆਂ !

admin