ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਹਾਸ ਸੁਬਰਾਮਨੀਅਮ ਨੇ ਕਿਹਾ ਹੈ ਕਿ ਉਹ ਭਾਰਤ ‘ਤੇ ਟੈਰਿਫ ਲਗਾਉਣ ਦੇ ਖਿਲਾਫ ਹਨ, ਕਿਉਂਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਯੁੱਧ ਸ਼ੁਰੂ ਹੋ ਜਾਵੇਗਾ। ਸੁਬਰਾਮਨੀਅਮ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਨਿਰਯਾਤ’ਤੇ ਉੱਚ ਟੈਰਿਫ ਲਗਾਉਣ ਦੀ ਸੰਭਾਵਨਾ ਹੈ।ਉਨ੍ਹਾਂ ਨੇ ਕਿਹਾ, “ਮੈਂ ਭਾਰਤ ਉੱਤੇ ਟੈਰਿਫ ਲਗਾਉਣ ਦਾ ਸਮਰਥਨ ਨਹੀਂ ਕਰਦਾ ਹਾਂ। ਮੈਨੂੰ ਲਗਦਾ ਹੈ ਕਿ ਇਹ ਅਸਲ ਵਿੱਚ ਬੁਰਾ ਹੋਵੇਗਾ। ਇਸ ਨਾਲ ਵਪਾਰ ਯੁੱਧ ਸ਼ੁਰੂ ਹੋ ਜਾਵੇਗਾ ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਵੀ ਦੇਸ਼ ਲਈ ਚੰਗਾ ਹੈ।” ਅਮਰੀਕੀ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਟਰੰਪ ਨੇ ਭਾਰਤ ਦੇ ਟੈਰਿਫ ਢਾਂਚੇ ‘ਤੇ ਨਿਸ਼ਾਨਾ ਵਿੰਨਿ੍ਹਆ ਸੀ ਅਤੇ ਚੀਨ ਅਤੇ ਭਾਰਤ ਵਰਗੇ ਦੇਸ਼ਾਂ ‘ਤੇ ਆਪਸੀ ਟੈਕਸ ਲਗਾਉਣ ਦੀ ਗੱਲ ਕੀਤੀ ਸੀ। ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਦੇ ਨਾਲ ਹੀ ਭਾਰਤੀ ਨਿਯਾਤ ‘ਤੇ ਉੱਚ ਟੈਰਿਫ ਲੱਗਣ ਦੀ ਸੰਭਾਵਨਾ ਹੈ।ਸੁਬਰਾਮਨੀਅਮ ਨੇ ਕਿਹਾ, “ਭਾਰਤ ਵਿੱਚ ਬਹੁਤ ਸਾਰੇ ਕਾਰੋਬਾਰ ਹਨ ਜੋ ਅਸਲ ਵਿੱਚ ਵਧੀਆ ਕੰਮ ਕਰਦੇ ਹਨ ਅਤੇ ਬਹੁਤ ਸਾਰੀਆਂ ਭਾਰਤੀ ਕੰਪਨੀਆਂ ਅਮਰੀਕਾ ਵਿੱਚ ਵਿਸਤਾਰ ਕਰ ਰਹੀਆਂ ਹਨ। ਇਸ ਲਈ ਸਾਡੇ ਦੇਸ਼ ਆਰਥਿਕ ਤੌਰ ‘ਤੇ ਜਿੰਨਾ ਜ਼ਿਆਦਾ ਇਕੱਠੇ ਕੰਮ ਕਰਨਗੇ, ਅਸੀਂ ਓਨੇ ਹੀ ਮਜ਼ਬੂਤ ਹੋਵਾਂਗੇ। ਭਾਰਤ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ ਅਮਰੀਕਾ ਅਤੇ ਭਾਰਤ ਦੇ ਸਬੰਧ ਦੋਵਾਂ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹਨ।” ਸੁਬਰਾਮਨੀਅਮ (38), ਡਾਕਟਰ. ਅਮੀ ਬੇਰਾ, ਪ੍ਰਮਿਲਾ ਜੈਪਾਲ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ ਅਤੇ ਸ਼੍ਰੀ ਥਾਣੇਦਾਰ ਤੋਂ ਬਾਅਦ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਛੇਵੇਂ ਭਾਰਤੀ-ਅਮਰੀਕੀ ਹਨ।