International

ਸੂਡਾਨ ਦੇ ਉੱਤਰੀ ਦਾਰਫੁਰ ਚ ਚੱਲ ਰਹੇ ਸੰਘਰਸ਼ ਚ ਘੱਟੋ-ਘੱਟ 13 ਬੱਚਿਆਂ ਦੀ ਮੌਤ: ਯੂਨੀਸੇਫ

ਕਾਹਿਰਾ – ਸੂਡਾਨ ਦੇ ਉੱਤਰੀ ਦਾਰਫੁਰ ਵਿੱਚ ਸੂਡਾਨ ਦੀ ਫੌਜ ਅਤੇ ਉਸ ਦੇ ਵਿਰੋਧੀ ਨੀਮ ਫੌਜੀ ਬਲਾਂ ਵਿਚਾਲੇ ਚੱਲ ਰਹੇ ਸੰਘਰਸ਼ ਵਿੱਚ ਘੱਟ ਤੋਂ ਘੱਟ 13 ਬੱਚੇ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਇਹ ਜਾਣਕਾਰੀ ਦਿੱਤੀ। ਯੂਨੀਸੇਫ ਨੇ ਇਕ ਬਿਆਨ ‘ਚ ਕਿਹਾ ਕਿ ਬੱਚਿਆਂ ਦੀ ਉਮਰ 6 ਤੋਂ 17 ਸਾਲ ਦੇ ਵਿਚਕਾਰ ਸੀ।ਸਥਾਨਕ ਅਖਬਾਰ ‘ ਪੋਸਟ’ ਦੀ ਰਿਪੋਰਟ ਮੁਤਾਬਕ ਸੂਡਾਨ ਦੀ ਫੌਜ ਨੇ ਉੱਤਰੀ ਦਾਰਫੁਰ ਦੀ ਰਾਜਧਾਨੀ ਅਲ ਫਸ਼ੀਰ ਤੋਂ ਲਗਭਗ 70 ਕਿਲੋਮੀਟਰ ਪੂਰਬ ‘ਚ ਸਥਿਤ ਅਲ ਕੁਮਾ ਸ਼ਹਿਰ ਦੇ ਇਕ ਬਾਜ਼ਾਰ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਨਿਊਜ਼ ਪੋਰਟਲ ਦੇ ਅਨੁਸਾਰ, ਮੇਲੀਟ ਸ਼ਹਿਰ ਵਿੱਚ ਹਵਾਈ ਹਮਲਿਆਂ ਵਿੱਚ ਘੱਟੋ ਘੱਟ 45 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਦਾਰਫੁਰ ਨੇ ਖਾਸ ਤੌਰ ‘ਤੇ ਗੰਭੀਰ ਸੰਘਰਸ਼ ਦੇਖਿਆ ਹੈ। ਸੂਡਾਨ ਵਿੱਚ ਯੂਨੀਸੇਫ ਦੇ ਨੁਮਾਇੰਦੇ ਸ਼ੈਲਡਨ ਯੇਟ ਨੇ ਕਿਹਾ, “ਬੱਚਿਆਂ ‘ਤੇ ਹੋਏ ਇਹ ਹਮਲੇ ਅਸਵੀਕਾਰਨਯੋਗ ਹਨ। ਬੱਚਿਆਂ ਦੀ ਜੰਗ ਜਾਂ ਘਰੇਲੂ ਸੰਘਰਸ਼ ਵਿੱਚ ਕੋਈ ਭੂਮਿਕਾ ਨਹੀਂ ਹੁੰਦੀ ਹੈ,

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਡੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ‘ਤੇ ਹੋ ਸਕਦੀ ਕੈਦ ਤੇ ਦੇਸ਼ ਨਿਕਾਲਾ

admin

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ

admin