International

ਨੇਪਾਲ ਚ ਹੜ੍ਹ ਕਾਰਨ ਹੁਣ ਤੱਕ 244 ਮੌਤਾਂ, 19 ਲੋਕ ਅਜੇ ਵੀ ਲਾਪਤਾ

ਕਾਠਮੰਡੂ – ਨੇਪਾਲ ਵਿਚ ਹਾਲ ਹੀ ਵਿਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 244 ਤੱਕ ਪਹੁੰਚ ਗਈ ਹੈ, ਜਦੋਂ ਕਿ 19 ਲੋਕ ਅਜੇ ਵੀ ਲਾਪਤਾ ਹਨ ਅਤੇ 179 ਜ਼ਖ਼ਮੀ ਹੋਏ ਹਨ। ਗ੍ਰਹਿ ਮੰਤਰਾਲਾ ਦੇ ਬੁਲਾਰੇ ਰਿਸ਼ੀਰਾਮ ਤਿਵਾਰੀ ਨੇ ਐਤਵਾਰ ਨੂੰ ਕਿਹਾ ਕਿ ਪ੍ਰਭਾਵਿਤ ਖੇਤਰਾਂ ਤੋਂ 17,174 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਬੰਦ ਕੀਤੇ ਰਾਜਮਾਰਗਾਂ ਨੂੰ ਬਹਾਲ ਕਰਨ ਅਤੇ ਰਾਹਤ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਉਨ੍ਹਾਂ ਕਿਹਾ, “ਸਰਕਾਰ ਸਥਾਨਕ ਪੱਧਰ ‘ਤੇ ਪੀੜਤਾਂ ਦੇ ਵੇਰਵੇ ਇਕੱਠੇ ਕਰ ਰਹੀ ਹੈ ਅਤੇ ਤਸਦੀਕ ਤੋਂ ਬਾਅਦ ਅਸਥਾਈ ਰਿਹਾਇਸ਼ ਲਈ ਸਹਾਇਤਾ ਵੰਡੀ ਜਾਵੇਗੀ। ਸਥਾਨਕ ਅਧਿਕਾਰੀਆਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਪਹਿਲਾਂ ਹੀ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਦਿੱਤੀਆਂ ਹਨ। ਕਾਠਮੰਡੂ ਪੋਸਟ ਦੀ ਰਿਪੋਰਟ ਅਨੁਸਾਰ, ਸਰਕਾਰ ਨੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਫੰਡ ਰਾਹੀਂ ਮਿ੍ਰਤਕਾਂ ਦੇ ਪਰਿਵਾਰਾਂ ਨੂੰ 200,000 ਰੁਪਏ ਮੁਹੱਈਆ ਕਰਵਾਏ ਹਨ, ਜਿਸ ਨਾਲ ਹੁਣ ਤੱਕ 160 ਪਰਿਵਾਰਾਂ ਨੂੰ ਸਹਾਇਤਾ ਮਿਲ ਚੁੱਕੀ ਹੈ। ਤਿਵਾਰੀ ਨੇ ਦੱਸਿਆ ਕਿ ਕਾਵਰੇਪਲਾਂਚੋਕ ਵਿੱਚ ਸਭ ਤੋਂ ਵੱਧ 77 ਲੋਕਾਂ ਦੀ ਮੌਤ ਹੋਈ ਹੈ ਅਤੇ 59 ਪਰਿਵਾਰਾਂ ਨੂੰ ਰਾਹਤ ਰਾਸ਼ੀ ਮਿਲੀ ਹੈ।

Related posts

ਹੈਰਿਸ ਟੈਲੀਵਿਜ਼ਨ ਤੇ ਪ੍ਰਸਾਰਿਤ ਬਹਿਸ ਚ ਹਿੱਸਾ ਨਹੀਂ ਲਵੇਗੀ : ਟਰੰਪ

Bunty

ਇਕ ਦਿਨ ਲਈ ਵੀ ਨਹੀਂ ਬਚਿਆ ਸ਼੍ਰੀਲੰਕਾ ‘ਚ ਪੈਟਰੋਲ-ਡੀਜ਼ਲ, ਸਰਕਾਰ ਨੇ ਕੰਪਨੀਆਂ ਨੂੰ ਈਂਧਨ ਦੀ ਦਰਾਮਦ ਕਰਨ ਦੀ ਦਿੱਤੀ ਇਜਾਜ਼ਤ

Bunty

ਕੈਨੇਡਾ ਦੇ ਓਨਟਾਰੀਓ ਸੂਬੇ ਦੇ ‘ਚ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਪਾਰਕ ਦਾ ਉਦਘਾਟਨ

Bunty