Bollywood

ਸੋਨੂੰ ਸੂਦ ਨੇ ਇਨਕਮ ਟੈਕਸ ਦੀ ਛਾਪੇਮਾਰੀ ਤੋਂ ਬਾਅਦ ਦਿੱਤੀ ਸਫ਼ਾਈ

ਨਵੀਂ ਦਿੱਲੀ – ਸੋਨੂੰ ਸੂਦ ਦੇ ਘਰ ਆਫਿਸ ’ਤੇ ਹਾਲ ਹੀ ’ਚ ਇਕਮ ਟੈਕਸ ਡਿਪਾਰਟਮੈਂਟ ਦਾ ਛਾਪਾ ਪਿਆ ਸੀ। ਇਹ ਛਾਪਾ ਕਰੀਬ 4 ਦਿਨ ਚਲਿਆ ਸੀ। ਹੁਣ ਸੋਨੂੰ ਸੂਦ ਨੇ ਸਫਾਈ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਮਿਲੇ 17 ਕਰੋੜ ਰੁਪਏ ਦਾ ਇਸਤੇਮਾਲ ਉਹ ਕਿਸ ਪ੍ਰਕਾਰ ਕਰਨ ਵਾਲੇ ਹਨ। ਦਰਅਸਲ ਸੋਨੂੰ ਸੂਦ ’ਤੇ ਦੋਸ਼ ਲੱਗਾ ਸੀ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਉਨ੍ਹਾਂ ਨੇ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਦੀ ਸਹਾਇਤਾ ਕਰਨ ਦੇ ਨਾਂ ’ਤੇ ਪੈਸੇ ਇਕੱਠੇ ਕੀਤੇ ਤੇ ਕਰੀਬ 17 ਕਰੋੜ ਰੁਪਏ ਉਨ੍ਹਾਂ ਦੇ ਬੈਂਕ ਅਕਾਊਂਟ ’ਚ ਬਿਨਾਂ ਇਸਤੇਮਾਲ ਦੇ ਪਏ ਰਹੇ। ਇਨਕਮ ਟੈਕਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸੋਨੂੰ ਸੂਦ ’ਤੇ 20 ਕਰੋੜ ਰੁਪਏ ਦੀ ਟੈਕਸ ਦੀ ਚੋਰੀ ਤੇ ਐੱਫਸੀਆਰ ਦੇ ਉਲੰਘਣ ਦਾ ਮਾਮਲਾ ਬਣਦਾ ਹੈ। ਸੋਨੂੰ ਸੂਦ ਨੇ ਹੁਣ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਸੋਨੂੰੰ ਸੂਦ ਨੇ ਕਿਹਾ ਕਿ ਕਰੀਬ 17 ਕਰੋੜ ਰੁਪਏ ਉਨ੍ਹਾਂ ਦੇ ਕੋਲ ਬਚੇ ਹੋਏ ਹਨ। ਇਸ ਦੇ ਮਾਧਿਅਮ ਨਾਲ ਉਹ ਹੈਦਰਾਬਾਦ ’ਚ ਇਕ ਚੈਰੀਟੇਬਲ ਹਸਪਤਾਲ ਬਣਾਉਣਾ ਚਾਹੁੰਦੇ ਹਨ। ਇਸ ’ਚ ਉਨ੍ਹਾਂ ਨੇ 2 ਕਰੋੜ ਰੁਪਏ ਭਵਨ ਨਿਰਮਾਣ ’ਚ ਖ਼ਰਚ ਕਰ ਦਿੱਤੇ ਹਨ।

Related posts

ਸ਼ਾਹਰੁਖ ਖ਼ਾਨ ਨਾਲ ਕੰਮ ਕਰਨ ਲਈ Taapsee Pannu ਨੂੰ 10 ਸਾਲ ਕਰਨਾ ਪਿਆ ਸੰਘਰਸ਼, ਅਦਾਕਾਰਾ ਨੇ ਕਿਹਾ- ਇੱਥੇ ਤਕ ਪਹੁੰਚਣਾ ਹੈ ਮੁਸ਼ਕਿਲ

Bunty

‘ਭੂਲ ਭੁਲਇਆ 3’ ਦੇ ਟ੍ਰੇਲਰ ਲਾਂਚ ਦੌਰਾਨ 

admin

ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

Bunty