International

ਸ੍ਰੀਲੰਕਾ ਨੇ ਅਡਾਨੀ ਗ੍ਰੀਨ ਐਨਰਜੀ ਨਾਲ ਬਿਜਲੀ ਖ਼ਰੀਦ ਸਮਝੌਤੇ ਨੂੰ ਦਿੱਤੀ ਮਨਜ਼ੂਰੀ

ਕੋਲੰਬੋ – ਸ਼੍ਰੀਲੰਕਾ ਸਰਕਾਰ ਨੇ ਅਡਾਨੀ ਗ੍ਰੀਨ ਐਨਰਜੀ ਨਾਲ 20 ਸਾਲਾਂ ਲਈ ਬਿਜਲੀ ਖਰੀਦ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਮਝੌਤਾ ਉੱਤਰ-ਪੂਰਬੀ ਖੇਤਰ ਵਿੱਚ 484 ਮੈਗਾਵਾਟ ਸਮਰੱਥਾ ਦੇ ਪਵਨ ਊਰਜਾ ਪ੍ਰਾਜੈਕਟਾਂ ਦੀ ਸਥਾਪਨਾ ਕਰਨ ਲਈ ਹੈ। ਊਰਜਾ ਮੰਤਰੀ ਕੰਚਨਾ ਵਿਜੇਸ਼ੇਖਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ,’’ਜੋ ਸਹਿਮਤੀ ਬਣੀ ਹੈ, ਇਸ ਦੇ ਤਹਿਤ ਭੁਗਤਾਨ ਦੇ ਸਮੇਂ ਉਸ ਸਮੇਂ ਦੀ ਐਕਸਚੇਂਜ ਦਰ ‘ਤੇ ਸਥਾਨਕ ਰੁਪਏ ਵਿਚ 0.0826 ਅਮਰੀਕੀ ਡਾਲਰ ਪ੍ਰਤੀ ਕਿਲੋ ਵਾਟ ਘੰਟਾ ਦੀ ਦਰ ਨਾਲ ਫੀਸ ਦਰ ਦਾ ਭੁਗਤਾਨ ਕੀਤਾ ਜਾਵੇਗਾ।’’ਉਹਨਾਂ ਨੇ ਕਿਹਾ ਕਿ ਖਰੀਦ ਲਾਗਤ ਊਰਜਾ ਦੀ ਮੌਜੂਦਾ ਔਸਤ ਲਾਗਤ 39.02 ਸ਼੍ਰੀਲੰਕਾਈ ਰੁਪਏ ਪ੍ਰਤੀ ਕਿਲੋਵਾਟ ਘੰਟਾ ਤੋਂ ਘੱਟ ਹੋਵੇਗੀ। ਅਧਿਕਾਰਤ ਬਿਆਨ ਦੇ ਅਨੁਸਾਰ ਮੰਨਾਰ ਅਤੇ ਪੁਨੇਰਿਨ ਵਿਚ 484 ਮੈਗਾਵਾਟ ਦੇ ਵਿੰਡ ਪਾਵਰ ਪਲਾਂਟਾਂ ਦੇ ਵਿਕਾਸ ਨੂੰ ਮਾਰਚ, 2022 ਵਿਚ ਹੀ ਕੈਬਨਿਟ ਦੀ ਮਨਜ਼ੂਰੀ ਮਿਲ ਚੁੱਕੀ ਸੀ। ਭਾਰਤ ਦੀ ਅਡਾਨੀ ਗ੍ਰੀਨ ਐਨਰਜੀ ਲਿ. ਨਾਲ ਸਮਝੌਤੇ ਦੀ ਮਨਜ਼ੂਰੀ ਤੋਂ ਬਾਅਦ ਕੰਪਨੀ ਦੇ ਪ੍ਰਾਜੈਕਟ ਪ੍ਰਸਤਾਵ ਦਾ ਮੁਲਾਂਕਣ ਕਰਨ ਲਈ ਇਕ ਗੱਲਬਾਤ ਕਮੇਟੀ ਨਿਯੁਕਤ ਕੀਤੀ ਸੀ।

Related posts

ਵੀਅਤਨਾਮ ਨੇ ਫੌਜੀ ਜਨਰਲ ਲੁਓਂਗ ਕੁਓਂਗ ਨੂੰ ਆਪਣਾ ਨਵਾਂ ਰਾਸ਼ਟਰਪਤੀ ਚੁਣ ਲਿਆ

Bunty

ਚੀਨ ਖ਼ਿਲਾਫ਼ ਯੋਜਨਾਵਾਂ ਬਣਾਉਣ ’ਚ ਕ੍ਰਿਸ਼ਨਮੂਰਤੀ ਦਾ ਅਹਿਮ ਯੋਗਦਾਨ: ਫਾਰੇਨ ਪਾਲਿਸੀ ਮੈਗਜ਼ੀਨ

Bunty

ਰੂਸ ‘ਚ ਕੋਰੋਨਾ ਇਨਫੈਕਸ਼ਨ ਨਾਲ ਰਿਕਾਰਡ ਮੌਤਾਂ, ਬਰਤਾਨੀਆ ਦੀ ਨਿੱਜੀ ਲੈਬ ’ਚ ਹਜ਼ਾਰਾਂ ਲੋਕਾਂ ਦੀ ਰਿਪੋਰਟ ਨਿਕਲੀ ਗ਼ਲਤ

Bunty