International

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਨੂੰ ਖੁੱਲ੍ਹਣਗੇ

ਚਮੋਲੀ –  ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਕੱਲ੍ਹ ਯਾਨੀ 25 ਮਈ ਨੂੰ ਖੁੱਲ੍ਹ ਰਹੇ ਹਨ।
ਯਾਤਰਾ ਲਈ ਪਹਿਲਾ ਜੱਥਾ ਸ਼ੁੱਕਰਵਾਰ ਨੂੰ ਘਾਂਰੀਆਂ ਲਈ ਰਵਾਨਾ ਹੋਇਆ, ਜਿਸ ’ਚ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਮੌਜੂਦ ਰਹੇ। 15,200 ਫੁੱਟ ਦੀ ਉੱਚਾਈ ’ਤੇ ਸਥਿਤ ਸਿੱਖਾਂ ਦਾ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜਿਸ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ, ਇਸ ਵਾਰ ਯਾਤਰਾ ’ਚ ਪਹਿਲੇ ਹੀ ਦਿਨ 3200 ਤੋਂ ਵੱਧ ਸ਼ਰਧਾਲੂ ਪਹੁੰਚ ਚੁੱਕੇ ਹਨ। ਗੋਵਿੰਦਘਾਟ ’ਚ ਅਰਦਾਸ, ਸ਼ਬਦ ਕੀਰਤਨ, ਹੁਕਮਨਾਮਾ ਨਾਲ 5 ਪਿਆਰਿਆਂ ਦੀ ਅਗਵਾਈ ’ਚ ਜੱਥਾ ਘਾਂਘਰੀਆਂ ਲਈ ਰਵਾਨਾ ਕੀਤਾ ਗਿਆ, ਜੋ ਅੱਜ ਰਾਤ ਘਾਂਘਰੀਆਂ ’ਚ ਆਰਾਮ ਕਰੇਗਾ। ਇਸ ਵਾਰ ਯਾਤਰੀਆਂ ’ਚ ਵੀ ਕਿਵਾੜ ਖੁੱਲ੍ਹਣ ਦੀ ਉਤਸੁਕਤਾ ਦਿਖਾਈ ਦੇ ਰੀ ਹੈ। ਹਰ ਕੋਈ ਪਹਿਲੇ ਦਿਨ ਮੱਥਾ ਟੇਕਣ ਲਈ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਹੈ। 19 ਕਿਲੋਮੀਟਰ ਦੀ ਖੜ੍ਹੀ ਚੜ੍ਹਾਈ ਕਰ ਕੇ ਯਾਤਰੀ ਹੇਮਕੁੰਟ ਸਾਹਿਬ ਪਹੁੰਚਣ ਲਈ ਨਿਕਲ ਚੁੱਕੇ ਹਨ, ’ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਗਾਉਂਦੇ ਹੋਏ ਸਿੱਖ ਯਾਤਰੀਆਂ ਦਾ ਜੱਥਾ ਰਵਾਨਾ ਹੋਇਆ ਹੈ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin