International

ਸਾਲ ਭਰ ’ਚ ਇੰਨੇ ਮਾਲਾ-ਮਾਲ ਹੋ ਗਏ ਰਿਸ਼ੀ ਸੁਨਕ, ਅਮੀਰੀ ’ਚ ਪ੍ਰਿੰਸ ਚਾਰਲਸ ਨੂੰ ਵੀ ਛੱਡਿਆ ਪਿੱਛੇ

ਲੰਡਨ – ਕਿਸੇ ਦੇਸ਼ ਦਾ ਰਾਜਾ ਹੋਣ ਦਾ ਮਤਲਬ ਹੈ ਕਿ ਉਹ ਉਸ ਦੇਸ਼ ਦਾ ਸਭ ਤੋਂ ਅਮੀਰ ਆਦਮੀ ਹੈ ਪਰ ਬਰਤਾਨੀਆ ਨਾਲ ਅਜਿਹਾ ਨਹੀਂ ਹੈ। ਇੱਥੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਦੌਲਤ ਦੇ ਮਾਮਲੇ ਵਿੱਚ ਬ੍ਰਿਟੇਨ ਦੇ ਰਾਜਾ ਚਾਰਲਸ ਨੂੰ ਪਿੱਛੇ ਛੱਡ ਦਿੱਤਾ ਹੈ। ਬ੍ਰਿਸ਼ਿਸ ਅਖ਼ਬਾਰ ‘ਸੰਡੇ ਟਾਈਮਜ਼’ ’ਚ ਪ੍ਰਕਾਸ਼ਿਤ ਅਮੀਰਾਂ ਦੀ ਤਾਜ਼ਾ ਸੂਚੀ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੀ.ਐੱਮ. ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸਾ ਮੂਰਤੀ ਦੀ ਸੰਪਤੀ ਪਿਛਲੇ ਇੱਕ ਸਾਲ ਵਿੱਚ 12 ਕਰੋੜ ਪੌਂਡ (12.7 ਅਰਬ ਰੁਪਏ) ਤੋਂ ਵੱਧ ਕੇ ਕੁੱਲ 651 ਮਿਲੀਅਨ ਪੌਂਡ ਯਾਨੀ 68.67 ਅਰਬ ਰੁਪਏ ਹੋ ਗਈ ਹੈ। ਇਸ ਸਮੇਂ ਦੌਰਾਨ ਰਾਜਾ ਚਾਰਲਸ ਦੀ ਕੁੱਲ ਜਾਇਦਾਦ 60 ਕਰੋੜ ਪੌਂਡ ਤੋਂ ਵੱਧ ਕੇ 61 ਕਰੋੜ ਪੌਂਡ ਹੀ ਰਹੀ।
ਅਰਬਪਤੀਆਂ ਦੀ ਸੂਚੀ ਪ੍ਰਕਾਸ਼ਿਤ ਕਰਦੇ ਹੋਏ ਅਖ਼ਬਾਰ ਨੇ ਦਾਅਵਾ ਕੀਤਾ ਕਿ ਬ੍ਰਿਟੇਨ ’ਚ ਅਮੀਰ ਲੋਕਾਂ ਦੀ ਗਿਣਤੀ ਘੱਟ ਰਹੀ ਹੈ। ਪਹਿਲੀ ਵਾਰ ਇਸ ਸੂਚੀ ਵਿੱਚ ਅਰਬਪਤੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ, ਜੋ ਸਾਲ 2022 ਵਿੱਚ 177 ਤੋਂ ਘੱਟ ਕੇ ਹੁਣ 165 ਹੋ ਗਈ ਹੈ।
ਇਸ ਸੂਚੀ ਵਿੱਚ ਭਾਰਤੀ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਗੋਪੀ ਹਿੰਦੂਜਾ ਅਤੇ ਉਨ੍ਹਾਂ ਦਾ ਪਰਿਵਾਰ 37.2 ਬਿਲੀਅਨ ਪੌਂਡ ਦੀ ਕੁੱਲ ਜਾਇਦਾਦ ਦੇ ਨਾਲ ਸੂਚੀ ਵਿੱਚ ਸਭ ਤੋਂ ਉਪਰ ਹੈ, ਜੋ ਰੈਂਕਿੰਗ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਦੌਲਤ ਹੈ।
2024 ਸੰਡੇ ਟਾਈਮਜ਼ ਦੀ ਅਮੀਰ ਸੂਚੀ ਦੇ ਸਿਖ਼ਰਲੇ 10 ਵਿੱਚ ਆਰਸੇਲਰ ਮਿੱਤਲ ਸਟੀਲ ਵਰਕਸ ਦੇ ਐੱਨ.ਆਰ.ਆਈ. ਕਾਰੋਬਾਰੀ ਲਕਸ਼ਮੀ ਐੱਨ. ਮਿੱਤਲ ਵੀ 8ਵੇਂ ਨੰਬਰ ’ਤੇ ਹਨ। ਇਸ ਤੋਂ ਬਾਅਦ ਵੇਦਾਂਤਾ ਰਿਸੋਰਸਜ਼ ਉਦਯੋਗਪਤੀ ਅਨਿਲ ਅਗਰਵਾਲ 7 ਅਰਬ ਪੌਂਡ ਦੇ ਨਾਲ 23ਵੇਂ ਸਥਾਨ ’ਤੇ ਹਨ।
ਟੈਕਸਟਾਈਲ ਕਾਰੋਬਾਰੀ ਪ੍ਰਕਾਸ਼ ਲੋਹੀਆ 6.23 ਅਰਬ ਡਾਲਰ ਨਾਲ 2024 ਦੀ ਸੂਚੀ ਵਿੱਚ ਭਾਰਤੀ ਮੂਲ ਦੇ ਅਰਬਪਤੀਆਂ ਵਿੱਚ 30ਵੇਂ ਸਥਾਨ ’ਤੇ ਹਨ; ਜਦੋਂ ਕਿ ਪ੍ਰਚੂਨ ਕੰਪਨੀਆਂ ਮੋਹਸਿਨ ਅਤੇ ਜੁਬੇਰ ਈਸਾ 5 ਅਰਬ ਪੌਂਡ ਦੇ ਨਾਲ 39ਵੇਂ ਸਥਾਨ ’ਤੇ ਹਨ ਅਤੇ ਫ਼ਾਰਮਾ ਦਿੱਗਜ਼ ਨਵੀਨ ਅਤੇ ਵਰਸਾ ਇੰਜੀਨੀਅਰ 3 ਅਰਬ ਡਾਲਰ ਦੇ ਨਾਲ 58ਵੇਂ ਸਥਾਨ ’ਤੇ ਹਨ।
ਬ੍ਰਿਟੇਨ ਦੇ ਚੋਟੀ ਦੇ 10 ਸਭ ਤੋਂ ਅਮੀਰ ਲੋਕ
ਗੋਪੀ ਹਿੰਦੂਜਾ 37.2 ਅਰਬ ਪੌਂਡ,ਸਰ ਲਿਓਨਾਰਡ ਬਲਾਵਟਨਿਕ 29.2 ਅਰਬ ਪੌਂਡ, ਡੇਵਿਡ ਅਤੇ ਸਾਈਮਨ ਰਊਬੇਨ ਅਤੇ ਪਰਿਵਾਰ 24.9 ਅਰਬ ਪੌਂਡ, ਜਿਮ ਰੈਟਕਲਿਫ਼ 23.5 ਅਰਬ ਪੌਂਡ, ਜੇਮਸ ਡਾਇਸਨ ਅਤੇ ਪਰਿਵਾਰ 20.8 ਅਰਬ ਪੌਂਡ, ਬਾਰਨਬੀ ਅਤੇ ਮਾਰਲਿਨ ਸਵਾਇਰ ਅਤੇ ਫ਼ੈਮਿਲੀ ਅਰਬ ਪੌਂਡ,ਇਡਾਨ ਆਫ਼ਰ 14.9 ਅਰਬ ਪੌਂਡ, ਲਕਸ਼ਮੀ ਮਿੱਤਲ ਐਂਡ ਫ਼ੈਮਿਲੀ- 14.9 ਅਰਬ ਪੌਂਡ, ਗਾਈ, ਜਾਰਜ, ਅਲਾਨਾ, ਗੈਲੇਨ ਵੈਸਟਨ ਅਤੇ ਪਰਿਵਾਰ 14.4 ਅਰਬ ਪੌਂਡ ਅਤੇ ਜੌਨ ਫ਼ਰੈਡਰਿਕਸਨ ਅਤੇ ਪਰਿਵਾਰ 12.8 ਅਰਬ ਪੌਂਡ ।

Related posts

ਲੇਬਨਾਨ ਯੁੱਧ ‘ਤੇ ਭਿੜੇ ਇਜ਼ਰਾਈਲ-ਫਰਾਂਸ, ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰੋ – ਮੈਕਰੋਨ

Bunty

ਟਰਨਰ ਇਨਾਮ ਲਈ ਚੁਣੀ ਗਈ ਜਸਲੀਨ ਕੌਰ ਦੀਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ

Bunty

ਮੇਅਰ ਐਲੇਨਾ ਕਰਲੈਤੀ ਵੱਲੋਂ ‘ਜੌਹਲ ਵਿੱਲਾ’” ਦਾ ਉਦਘਾਟਨ

Bunty