India

ਸ਼ਰਾਬ ਘੋਟਾਲਾ ਫਰਜ਼ੀ ਹੈ: ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇਕ ਕਿਹਾ ਕਿ ਭਾਜਪਾ ਸਰਕਾਰ ਅਤੇ ਮੋਦੀ ਜੀ ਪਿਛਲੇ ਦੋ ਸਾਲਾਂ ਤੇ ਇਹ ਆਖ ਰਹੇ ਹਨ ਕਿ 100 ਕਰੋੜ ਰੁਪਏ ਦਾ ਘੋਟਾਲਾ ਹੋਇਆ ਹੈ। ਇਨ੍ਹਾਂ ਨੇ ਮੈਨੂੰ ਗਿ੍ਰਫਤਾਰ ਕੀਤਾ, ਮਨੀਸ਼ ਸਿਸੋਦੀਆ ਨੂੰ ਗਿ੍ਰਫਤਾਰ ਕੀਤਾ, ਸੰਜੇ ਸਿੰਘ ਨੂੰ ਗਿ੍ਰਫਤਾਰ ਕੀਤਾ। ਇਨ੍ਹਾਂ ਨੇ 500 ਤੋਂ ਜ਼ਿਆਦਾ ਰੇਡਾਂ ਮਾਰੀਆਂ ਪਰ ਕੁਝ ਰਿਕਵਰੀ ਨਹੀਂ ਹੋਈ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਮੈਂ ਅਨੁਭਵੀ ਚੋਰ ਹਾਂ ਇਸ ਲਈ ਸ਼ਰਾਬ ਘੋਟਾਲੇ ’ਚ ਕੋਈ ਰਿਕਵਰੀ ਨਹੀਂ ਹੋਈ। ਇਸ ਗੱਲ ਨੂੰ ਲੁਕਾਉਣ ਲਈ ਇਹ ਆਖ ਰਹੇ ਹਨ ਕਿ ਮੈਂ ਅਨੁਭਵੀ ਚੋਰ ਹਾਂ। ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦੇ ਸਾਹਮਣੇ ਇਹ ਮੰਨਿਆ ਹੈ ਕਿ ਦਿੱਲੀ ਦੇ ਝੂਠੇ ਸ਼ਰਾਬ ਘੋਟਾਲੇ ’ਚ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ। ਹੁਣ ਤਕ ਇਕ ਪੈਸੇ ਦੀ ਰਿਕਵਰੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤੁਸੀਂ ਜਦੋਂ ਇਹ ਮੰਨ ਹੀ ਲਿਆ ਹੈ ਕਿ ਇਸ ਮਾਮਲੇ ’ਚ ਤੁਹਾਡੀ ਈ.ਡੀ. ਅਤੇ ਸੀ.ਬੀ.ਆਈ. ਕੋਲ ਕੋਈ ਸਬੂਤ ਅਤੇ ਰਿਕਵਰੀ ਨਹੀਂ ਹੈ ਤਾਂ ਸਾਰਿਆਂ ਨੂੰ ਛੱਡ ਦਿਓ।

 

Related posts

ਭਾਜਪਾ ਭਾਰਤ ਦੀ ਸਭ ਤੋਂ ਅਮੀਰ ਪਾਰਟੀ ਬਣੀ !

admin

20 ਮਾਰਚ 2025 ਤੱਕ ਭਾਰਤ ਵਿੱਚ 68,000 ਤੋਂ ਵੱਧ ਅੰਮ੍ਰਿਤ ਸਰੋਵਰ ਪੂਰੇ ਹੋ ਚੁੱਕੇ ਹਨ !

admin

ਸੜਕ ਕਿਨਾਰੇ ਸੌਂ ਰਹੇ ਲੋਕਾਂ ’ਤੇ ਪਲਟਿਆ ਟਰੱਕ, ਚਾਰ ਬੱਚਿਆਂ ਸਮੇਤ 8 ਦੀ ਮੌਤ

Bunty