India

‘ਆਪ’ ਵਿਧਾਇਕਾਂ ਦੇ ਦਿੱਲੀ ਵਿਧਾਨ ਸਭਾ ਕੰਪਲੈਕਸ ‘ਚ ਦਾਖਲੇ ‘ਤੇ ਰੋਕ !

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਕਾਲਕਾਜੀ ਵਿੱਚ ਭੂਮੀਹੀਣ ਕੈਂਪ ਪਹੁੰਚੀ ਸੀ, ਜਿੱਥੋਂ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਹੈ।(ਫੋਟੋ: ਏ ਐਨ ਆਈ)

ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਆਗੂ ਅਤੇ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਦੋਸ਼ ਲਗਾਇਆ ਕਿ ਪੁਲੀਸ ਅਧਿਕਾਰੀਆਂ ਨੇ ਸਪੀਕਰ ਦੀਆਂ ਹਦਾਇਤਾਂ ‘ਤੇ ‘ਆਪ’ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਆਤਿਸ਼ੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਪੁਲੀਸ ਅਧਿਕਾਰੀ ਕਹਿ ਰਹੇ ਹਨ ਕਿ ‘ਆਪ’ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਪੀਕਰ ਵੱਲੋਂ ‘ਆਪ’ ਵਿਧਾਇਕਾਂ ਨੂੰ ਗੇਟ ‘ਤੇ ਰੋਕਣ ਦੇ ਆਦੇਸ਼ ਹਨ। ਦੇਸ਼ ਦੇ ਪੂਰੇ ਸੰਸਦੀ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ…।”

Related posts

ਭਾਰਤੀ ਤੱਟ ਰੱਖਿਅਕ ਜਹਾਜ਼ ‘ਸਕਸ਼ਮ’ ਦੀ ਪੰਜਵੀਂ ਲੜੀ ‘ਚ ਰੱਖਿਆ ਸਕੱਤਰ ਅਜੇ ਕੁਮਾਰ ਨੇ ਅੱਜ ਗੋਆ ‘ਚ ਕੀਤਾ ਲਾਂਚ

Bunty

ਇਸ ਸਾਲ ਆਲਮੀ ਭੁੱਖਮਰੀ ਸੂਚਕ ਅੰਕ ‘ਚ 7 ਸਥਾਨ ਤਿਲਕਿਆ ਭਾਰਤ, ਬੰਗਲਾਦੇਸ਼- ਪਾਕਿਸਤਾਨ ਤੇ ਨੇਪਾਲ ਵੀ ਅੱਗੇ

Bunty

ਹਿਮਾਚਲ ਸਰਕਾਰ ਨੇ 18 ਮਹੀਨਿਆਂ ’ਚ 27 ਹਜ਼ਾਰ ਕਰੋੜ ਰੁਪਏ ਦਾ ਲਿਆ ਕਰਜ਼ : ਅਨੁਰਾਗ ਠਾਕੁਰ

Bunty