India

ਕੋਚਿੰਗ ਸੈਂਟਰ ਮੌਤਾਂ: ਸੁਪਰੀਮ ਕੋਰਟ ਨੇ ਪੈਨਲ ਨੂੰ 4 ਹਫ਼ਤਿਆਂ ਵਿੱਚ ਅੰਤਰਿਮ ਉਪਾਅ ਪੇਸ਼ ਕਰਨ ਲਈ ਕਿਹਾ

ਨਵੀਂ ਦਿੱਲੀ, 20 ਸਤੰਬਰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਕੋਚਿੰਗ ਸੈਂਟਰ ਵਿਚ ਜੁਲਾਈ ਮਹੀਨੇ ਇਮਾਰਤ ਦੇ ਬੇਸਮੈਂਟ ’ਚ ਪਾਣੀ ਆਉਣ ਕਾਰਨ ਤਿੰਨ ਆਈਏਐਸ ਪ੍ਰੀਖਿਆਰਥੀਆਂ ਦੀ ਮੌਤ ਦੀ ਜਾਂਚ ਕਰ ਰਹੀ ਉੱਚ ਪੱਧਰੀ ਕਮੇਟੀ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚਾਰ ਹਫ਼ਤਿਆਂ ਵਿੱਚ ਅੰਤਰਿਮ ਉਪਾਅ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।ਜਸਟਿਸ ਸੂਰਿਆ ਕਾਂਤ ਅਤੇ ਉਜਲ ਭੂਈਆਂ ਦੇ ਬੈਂਚ ਨੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਰਕਾਰਾਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨੀਤੀ, ਵਿਧਾਨਕ ਅਤੇ ਪ੍ਰਸ਼ਾਸਨਿਕ ਤਬਦੀਲੀਆਂ ਬਾਰੇ ਅਦਾਲਤ ਨੂੰ ਜਾਣੂ ਕਰਵਾਉਣ। ਬੈਂਚ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਪੁਰਾਣੇ ਰਾਜੇਂਦਰ ਨਗਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੇ ਭਾਰਤ ਨੂੰ ਨਿਰਦੇਸ਼ ਦੇਵਾਂਗੇ।

Related posts

ਚੋਣ ਕਮਿਸ਼ਨ ਜੰਮੂ-ਕਸ਼ਮੀਰ ’ਚ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ: ਰਾਜੀਵ ਕੁਮਾਰ

Bunty

ਭੋਪਾਲ ’ਚ ਜੇਐੱਮਬੀ ਦੇ ਚਾਰ ਅੱਤਵਾਦੀ ਗਿ੍ਫ਼ਤਾਰ, ਜੇਹਾਦੀ ਪਰਚੇ, ਲੈਪਟਾਪ, ਮੋਬਾਈਲ ਤੇ ਸ਼ੱਕੀ ਦਸਤਾਵੇਜ਼ ਮਿਲੇ

Bunty

ਡਾਕਟਰ ਵੀਕੇ ਪਾਲ ਬੋਲੇ, ਜਾਇਡਸ ਕੈਡਿਲਾ ਦੀ ਕੋਰੋਨਾ ਵੈਕਸੀਨ ਦੀ ਕੀਮਤ ’ਤੇ ਜਲਦ ਲਿਆ ਜਾਵੇਗਾ ਫੈਸਲਾ

Bunty