India

ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲਾ: 6 ਦੋਸ਼ੀਆਂ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ

ਨਵੀਂ ਦਿੱਲੀ – ਦਿੱਲੀ ਪੁਲਸ ਨੇ ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ’ਚ ਸ਼ੁੱਕਰਵਾਰ ਨੂੰ ਇੱਥੇ ਇਕ ਅਦਾਲਤ ’ਚ 6 ਦੋਸ਼ੀਆਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਦੇ ਸਾਹਮਣੇ ਦਾਇਰ 1000 ਪੰਨਿਆਂ ਦੀ ਚਾਰਜਸ਼ੀਟ ਵਿਚ ਮੁਲਜ਼ਮ ਦੇ ਤੌਰ ’ਤੇ ਮਨੋਰੰਜਨ ਡੀ, ਲਲਿਤ ਝਾਅ, ਅਮੋਲ ਸ਼ਿੰਦੇ, ਮਹੇਸ਼ ਕੁਮਾਵਤ, ਸਾਗਰ ਸ਼ਰਮਾ ਅਤੇ ਨੀਲਮ ਆਜ਼ਾਦ ਦੇ ਨਾਂ ਹਨ।
ਅੰਤਿਮ ਰਿਪੋਰਟ ’ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ’ ਅਤੇ ਸਬੰਧਤ ਧਾਰਾਵਾਂ ਤਹਿਤ ਦਾਇਰ ਕੀਤੀ ਗਈ ਸੀ। ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਪਿਛਲੇ ਸਾਲ 13 ਦਸੰਬਰ ਨੂੰ 23 ਸਾਲ ਪਹਿਲਾਂ 13 ਦਸੰਬਰ 2001 ਨੂੰ ਸੰਸਦ ’ਤੇ ਹੋਏ ਅੱਤਵਾਦੀ ਹਮਲੇ ਦੀ ਬਰਸੀ ਮੌਕੇ ਇਕ ਵੱਡੀ ਸੁਰੱਖਿਆ ਕੁਤਾਹੀ ਹੋਈ ਸੀ। ਦੋਸ਼ੀ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਸਿਫ਼ਰਕਾਲ ਦੌਰਾਨ ਸੰਸਦ ਦੀ ਗੈਲਰੀ ਤੋਂ ਲੋਕ ਸਭਾ ਦੀ ਦਰਸ਼ਕ ਗੈਲਰੀ ਵਿਚ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੇ ਰੰਗੀਨ ਸਮੋਕ ਕੈਨ ਛੱਡ ਕੇ ਨਾਅਰੇ ਲਾਏ ਸਨ।

Related posts

ਹੈਂਡ ਗ੍ਰੇਨੇਡ ਤੇ AK-47 ਸਮੇਤ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ

Bunty

ਕੇਂਦਰ ਸਰਕਾਰ ਨੇ ਚਿੱਠੀ ਰਾਹੀਂ ਸੂਬਿਆਂ ਨੂੰ ਕੀਤਾ ਅਗਾਹ

Bunty

ਸੁਪਰੀਮ ਕੋਰਟ ਦਾ ਹੁਕਮ, ਤਿਹਾੜ ‘ਚ ਬੰਦ ਕਥਿਤ ਠੱਗ ਚੰਦਰਸ਼ੇਖਰ ਤੇ ਉਸ ਦੀ ਪਤਨੀ ਨੂੰ ਭੇਜਿਆ ਜਾਵੇ ਹੋਰ ਜੇਲ੍ਹ

Bunty