India

ਸੰਸਦ ਮੈਂਬਰਾਂ ਦੇ ਮੁਅੱਤਲ ‘ਤੇ ਵਿਰੋਧੀਆ ਪਾਰਟੀਆਂ ਦਾ ਹੰਗਾਮਾ

ਨਵੀਂ ਦਿੱਲੀ – ਰਾਜ ਸਭਾ ਤੋਂ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਮੁੱਦੇ ‘ਤੇ ਸੰਸਦ ‘ਚ ਹੰਗਾਮਾ ਹੋ ਗਿਆ ਹੈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਇਕ ਵਾਰ ਫਿਰ ਦੁਪਹਿਰ 3 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਨਾਲ ਹੀ ਵਿਰੋਧੀ ਧਿਰ ਦੇ ਆਗੂ ਮੁਅੱਤਲੀ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਕੰਪਲੈਕਸ ‘ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਨ।

ਇਸ ਧਰਨੇ ‘ਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਵਿਰੋਧੀ ਪਾਰਟੀਆਂ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ‘ਤੇ ਅੜੀਆਂ ਹੋਈਆਂ ਹਨ। ਉਸ ਦੀ ਦਲੀਲ ਹੈ ਕਿ ਪਿਛਲੇ ਸੈਸ਼ਨ ਵਿਚ ਵਾਪਰੀ ਘਟਨਾ ਲਈ ਇਸ ਸੈਸ਼ਨ ਵਿਚ ਕੀਤੀ ਗਈ ਮੁਅੱਤਲੀ ਕਾਨੂੰਨੀ ਨਹੀਂ ਹੈ, ਜਦਕਿ ਸੱਤਾਧਾਰੀ ਧਿਰ ਨੇ ਸਪੱਸ਼ਟ ਕੀਤਾ ਹੈ ਕਿ ਜੇ ਮੁਅੱਤਲ ਸੰਸਦ ਮੈਂਬਰ ਮੁਆਫ਼ੀ ਮੰਗ ਲੈਣ ਤਾਂ ਸਭ ਕੁਝ ਠੀਕ ਹੋ ਜਾਵੇਗਾ। ਇਸ ਨਾਲ ਹੀ ਅੱਜ ਲੋਕ ਸਭਾ ‘ਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ‘ਤੇ ਚਰਚਾ ਹੋਵੇਗੀ।

Related posts

ਚੋਣ ਕਮਿਸ਼ਨ ਵਲੋਂ 339 ਗ਼ੈਰ-ਮਾਨਤਾ ਪ੍ਰਾਪਤ ਪਾਰਟੀਆਂ ’ਤੇ ਕਾਰਵਾਈ

Bunty

ਕੋਰੋਨਾ ਦੇ ਐਕਟਿਵ ਮਾਮਲੇ 91000 ਤੋਂ ਪਾਰ, ਪਿਛਲੇ 24 ਘੰਟਿਆਂ ‘ਚ 15,940 ਨਵੇਂ ਮਾਮਲੇ ਆਏ ਸਾਹਮਣੇ

Bunty

ਸਰਾਵਾਂ ਤੇ ਧਰਮਸ਼ਾਲਾਵਾਂ ’ਤੇ ਨਹੀਂ ਲੱਗੇਗਾ GST, ਵਿੱਤ ਮੰਤਰਾਲੇ ਨੇ ਕਿਹਾ- SGPC ਆਪਣੀ ਮਰਜ਼ੀ ਨਾਲ ਵਸੂਲ ਰਹੀ ਜੀਐੱਸਟੀ

Bunty