Punjab

ਹਰਬੰਸ ਅਰੋੜਾ ਯਾਦਗਾਰੀ ਸੱਭਿਆਚਾਰਕ ਸ਼ਾਮ 22 ਨੂੰ ਹੋਵੇਗੀ: ਅਰੋੜਾ

ਹਰਬੰਸ ਅਰੋੜਾ ਯਾਦਗਾਰੀ ਵੈਲਫੇਅਰ ਸੁਸਾਇਟੀ ਮਾਡਲ ਹਾਊਸ।
ਜਲੰਧਰ, (ਪਰਮਿੰਦਰ ਸਿੰਘ) – ਹਰਬੰਸ ਅਰੋੜਾ ਯਾਦਗਾਰੀ ਵੈਲਫੇਅਰ ਸੁਸਾਇਟੀ ਮਾਡਲ ਹਾਊਸ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਹੋਈ ਜਿਸ ਵਿਚ ਇਲਾਕੇ ਦੇ ਪਤਵੰਤੇ ਸੱਜਣ, ਧਾਰਮਿਕ  ਤੇ ਸਮਾਜਿਕ ਸੋਸਾਇਟੀਆ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਵਿਚ ਸਾਰਿਆ ਨੇ ਸਵ ਹਰਬੰਸ ਅਰੋੜਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਓਹਨਾ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ l ਸੋਸਾਇਟੀ ਦੇ ਪ੍ਰਧਾਨ ਸ਼੍ਰੀ ਸਤਨਾਮ ਅਰੋੜਾ ਨੇ ਦੱਸਿਆ ਕਿ ਸਵ ਹਰਬੰਸ ਅਰੋੜਾ ਨੇ ਸਾਰੀ ਉਮਰ ਬਹੁਤ ਹੀ ਸਾਫ ਸੁਥਰੀ ਗਾਇਕੀ ਪੰਜਾਬੀ ਸੱਭਿਆਚਾਰ ਨੂੰ ਦਿੱਤੀ ਅਤੇ ਓਹਨਾ ਨੇ ਆਪਣੀ ਸਾਰੀ ਉਮਰ ਪੰਜਾਬੀ ਮਾ ਦੀ ਸੇਵਾ ਵਿਚ ਲਗਾਈ। ਸਕੱਤਰ ਪੀ ਐਸ ਅਰੋੜਾ ਨੇ ਦੱਸਿਆ ਕਿ ਅੱਜ ਅਸ਼ਲੀਲ ਗਾਣਿਆ ਅਤੇ ਨਗੇਜਪਨ ਨੇ ਪੰਜਾਬੀ ਸੱਭਿਆਚਾਰ ਨੂੰ ਭਾਰੀ ਢਾਹ ਮਾਰੀ ਹੈ ਜਿਸ ਕਰਕੇ ਪੰਜਾਬੀ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ। ਓਹਨਾ ਕਿਹਾ ਕਿ ਅੱਜ ਜਰੂਰਤ ਹੈ ਅਜਿਹੇ ਸੱਭਿਆਚਾਰਕ ਮੇਲਿਆ ਦੀ ਜਿਸ ਵਿਚ ਪੰਜਾਬੀ ਸੱਭਿਆਚਾਰ ਹੋਵੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹੋਣ ਤਾਂ ਹੀ ਅਸੀਂ ਆਪਣੇ ਸੱਭਿਆਚਾਰ ਨੂੰ ਬਚਾਂ ਸਕਾਂਗੇ। ਓਹਨਾ ਕਿਹਾ ਕਿ ਇਸ ਯਾਦਗਾਰੀ ਸਮਾਗਮ ਵਿਚ ਜਿਥੇ ਪੰਜਾਬ ਦੇ ਨਾਮਵਰ ਕਲਾਕਾਰ ਆਪਣੀ ਹਾਜਰੀ ਲਗਵਾਉਣਗੇ ਓਥੇ  ਪੰਜਾਬ ਦੀ ਪ੍ਰਸਿੱਧ ਹਸਤੀਆ ਵੀ ਭਾਗ ਲੈਣਗੀਆਂ। ਇਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਵੱਲੋਂ ਵੀ ਆਪਣੀ ਕਲਾਂ ਪੇਸ਼ ਕੀਤੀ ਜਾਵੇਗੀ। ਮੀਟਿੰਗ ਵਿੱਚ ਆਪ ਵਾਰਡ ਸਕੱਤਰ ਸ ਅਮਰੀਕ ਸਿੰਘ ਮੀਕਾ, ਸੁਰਿੰਦਰ ਸਿੰਘ ਯੂ ਐਸ ਏ, ਸ ਅਮਰਜੀਤ ਸਿੰਘ ਮਿਊਜ਼ਿਕ ਡਾਇਰੈਕਟਰ,  ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮਲੀਲ੍ਹਾ ਕਮੇਟੀ ਮਾਡਲ ਹਾਊਸ ਤੋਂ ਚੇਅਰਮੈਨ ਸ਼੍ਰੀ ਹਰਜੀਵਨ ਗੋਗਨਾ, ਪ੍ਰਧਾਨ ਰਜਨੀਸ਼ ਕੁਮਾਰ ਅਤੇ ਵਿਸ਼ਾਲ ਭੱਲਾ ਹਾਜਿਰ ਸਨ।

Related posts

ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਵਿੱਚ ਕੁੜੀਆਂ ਰਹੀਆਂ ਮੋਹਰੀ 

admin

ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ 29 ਅਗਸਤ ਨੂੰ ਹੋਣਗੇ ਅਰਦਾਸ ਸਮਾਗਮ

admin

ਮੁੱਖ ਮੰਤਰੀ ਵੱਲੋਂ ਮੋਹਾਲੀ ਮਾਸਟਰ ਪਲਾਨ ਵਿੱਚ ਨਵੀਂ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀ

Bunty