India

ਹਰਿਆਣਾ ਚੋਣਾਂ ’ਚ ਇੰਡੀਆ ਗਠਜੋੜ ਦੀ ਇਕਜੁਟਤਾ ਨਵਾਂ ਇਤਿਹਾਸ ਲਿਖੇਗੀ : ਅਖਿਲੇਸ਼

ਲਖਨੳ – ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ’ਇੰਡੀਆ’ ਗਠਜੋੜ ਦੀ ਇਕਜੁਟਤਾ ਇਕ ਨਵਾਂ ਇਤਿਹਾਸ ਲਿਖੇਗੀ। ਉਨ੍ਹਾਂ ਨੇ ’ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਹਰਿਆਣਾ ਦੇ ਵਿਕਾਸ ਅਤੇ ਸਦਭਾਵਨਾ ਦੀ ਵਿਰੋਧੀ ਭਾਜਪਾ ਦੀ ’ਨਕਾਰਾਤਮਕ, ਫਿਰਕੂ, ਵੰਡਵਾਦੀ ਰਾਜਨੀਤੀ’ ਨੂੰ ਹਰਾਉਣ ’ਚ ਸਮਰੱਥ ਹੈ, ਅਸੀਂ ਆਪਣੇ ਸੰਗਠਨ ਅਤੇ ਸਮਰਥਕਾਂ ਦੀ ਤਾਕਤ ਨੂੰ ਉਸ ਨਾਲ ਜੋੜਾਂਗੇ। ਅਖਿਲੇਸ਼ ਨੇ ਕਿਹਾ ਕਿ ਮਾਮਲਾ ਦੋ-ਚਾਰ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨ ਦਾ ਨਹੀਂ ਹੈ, ਸਗੋਂ ਲੋਕਾਂ ਦੇ ਦਰਦ ਅਤੇ ਦੁੱਖ ਨੂੰ ਸਮਝਣ, ਉਨ੍ਹਾਂ ਨੂੰ ਭਾਜਪਾ ਦੀ ਜੋੜ-ਤੋੜ ਦੀ ’ਭ੍ਰਿਸ਼ਟ ਰਾਜਨੀਤੀ’ ਤੋਂ ਮੁਕਤ ਕਰਾਉਣ ਅਤੇ ਹਰਿਆਣਾ ਦੀ ਭਲਾਈ ਲਈ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਚੋਣਾਂ ’ਚ ’ਇੰਡੀਆ’ ਗਠਜੋੜ ਦੀ ਏਕਤਾ ਨਵਾਂ ਇਤਿਹਾਸ ਲਿਖੇਗੀ।

Related posts

ਪ੍ਰਧਾਨ ਮੰਤਰੀ ਮੋਦੀ ਊਰਜਾ ਸੰਕਟ ‘ਤੇ ਅੱਜ ਸਾਰੇ ਮੁੱਖ-ਮੰਤਰੀਆਂ ਨਾਲ ਗੱਲਬਾਤ ਕਰਨਗੇ

admin

ਭਾਰਤ ਸਭ ਤੋਂ ਘੱਟ ਲਾਗਤ ਵਾਲਾ ਦਫਤਰ ਫਿੱਟ-ਆਊਟ ਬਾਜ਼ਾਰ ਬਣਿਆ

admin

ਭਾਰਤ ਕਿਸੇ ਵੀ ਊਰਜਾ ਸੰਕਟ ਨਾਲ ਨਜਿੱਠਣ ਲਈ ਤਿਆਰ – ਕੇਂਦਰੀ ਮੰਤਰੀ ਮਨੋਹਰ ਲਾਲ

admin