India

ਹਰਿਆਣਾ ਦੀ ਨਾਇਬ ਸੈਣੀ ਸਰਕਾਰ 17 ਨੂੰ ਲਵੇਗੀ ਹਲਫ਼

ਚੰਡੀਗੜ੍ਹ – ਹਰਿਆਣਾ ਦੀ ਨਵੀਂ ਭਾਜਪਾ ਸਰਕਾਰ ਦਾ ਹਲਫ਼ਦਾਰੀ ਸਮਾਗਮ 17 ਅਕਤੂਬਰ ਨੂੰ ਪੰਚਕੂਲਾ ਵਿਚ ਹੋਵੇਗਾ। ਇਹ ਜਾਣਕਾਰੀ ਭਾਜਪਾ ਵੱਲੋਂ ਸ਼ਨਿੱਚਰਵਾਰ ਨੂੰ ਇਕ ਬਿਆਨ ਰਾਹੀਂ ਦਿੱਤੀ ਗਈ ਹੈ। ਬਿਆਨ ਮੁਤਾਬਕ ਸਹੁੰ-ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਸੀਨੀਅਰ ਆਗੂ ਅਤੇ ਕੁਝ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਿਰਕਤ ਕਰਨਗੇ। ਸਮਾਗਮ ਪੰਚਕੂਲਾ ਦੇ ਸੈਕਟਰ 5 ਸਥਿਤ ਦੁਸਹਿਰਾ ਗਰਾਊਂਡ ਵਿਚ ਸਵੇਰੇ 10 ਵਜੇ ਹੋਵੇਗਾ। ਗ਼ੌਰਤਲਬ ਹੈ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਸੰਕੇਤ ਦਿੱਤਾ ਸੀ ਕਿ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਦੀ ਥਾਂ ਲੈਣ ਵਾਲੇ ਨਾਇਬ ਸਿੰਘ ਸੈਣੀ ਹੀ ਅਗਾਂਹ ਵੀ ਸੂਬੇ ਦੇ ਮੁੱਖ ਮੰਤਰੀ ਬਣਾਏ ਜਾਣਗੇ। ਭਾਜਪਾ ਨੇ ਸੂਬੇ ਦੀ 90 ਮੈਂਬਰੀ ਵਿਧਾਨ ਸਭਾ ਵਿਚ 48 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਹੈ ਅਤੇ
ਇਹ ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਵੇਗੀ। ਦੂਜੇ ਪਾਸੇ ਆਪਣੀ ਜਿੱਤ ਦੀ ਉਮੀਦ ਲਾਈ ਬੈਠੀ ਕਾਂਗਰਸ ਨੂੰ 37 ਸੀਟਾਂ ਹੀ ਮਿਲੀਆਂ ਅਤੇ 2 ਸੀਟਾਂ ਇਨੈਲੋ ਨੇ ਜਿੱਤੀਆਂ ਹਨ। ‘ਆਪ’ ਅਤੇ ਜੇ.ਜੇ.ਪੀ. ਦਾ ਖ਼ਾਤਾ ਨਹੀਂ ਖੁਲ੍ਹਿਆ।

Related posts

ਭਾਰਤ ਲਿਆਂਦਾ ਜਾਵੇਗਾ ਗੁਰਪਤਵੰਤ ਪੰਨੂ! ਐੱਫ.ਬੀ.ਆਈ. ਡਾਇਰੈਕਟਰ ਸਾਹਮਣੇ ਖੋਲ੍ਹਿਆ ਜਾਵੇਗਾ ਕੱਚਾ-ਚਿੱਠਾ

Bunty

ਸੁਪਰੀਮ ਕੋਰਟ ਦਾ ਰਾਜਪਾਲਾਂ ਲਈ ਬਿੱਲਾਂ ਬਾਰੇ ਸਮਾਂ-ਸੀਮਾ ਨਿਰਧਾਰਨ ਦਾ ਇਤਿਹਾਸਕ ਫੇੈਸਲਾ !

admin

ਆਰਿਫ ਮੁਹੰਮਦ ਦਾ ਦਾਅਵਾ- ਮਦਰੱਸਿਆਂ ‘ਚ ਪੜ੍ਹਾਇਆ ਜਾ ਰਿਹਾ ਹੈ ਸਿਰ ਕਲਮ, ਕਨ੍ਹਈਲਾਲ ਦੇ ਕਤਲ ਤੋਂ ਬਾਅਦ ਆਇਆ ਇਹ ਅਹਿਮ ਬਿਆਨ

Bunty