ਲੰਡਨ – ਬਰਤਾਨੀਆ ਦੀ ਅਦਾਲਤ 14 ਦਸੰਬਰ ਨੂੰ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਦੇ ਖ਼ਿਲਾਫ਼ ਦਾਇਰ ਅਪੀਲ ਦੀ ਸੁਣਵਾਈ ਕਰੇਗੀ। ਨੀਰਵ ’ਤੇ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 14 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਤੇ ਰਕਮ ਨੂੰ ਨਾਜਾਇਜ਼ ਰੂਪ ਨਾਲ ਹੋਰ ਦੇਸ਼ ਭੇਜਣ ਦਾ ਦੋਸ਼ ਹੈ।ਧੋਖਾਧੜੀ ਤੋਂ ਬਾਅਦ 50 ਸਾਲਾ ਹੀਰਾ ਕਾਰੋਬਾਰੀ ਭਾਰਤ ਤੋਂ ਫ਼ਰਾਰ ਹੋ ਗਿਆ ਸੀ। ਮਾਰਚ 2019 ’ਚ ਉਸ ਨੂੰ ਬਰਤਾਨੀਆ ’ਚ ਗਿ੍ਰਫ਼ਤਾਰ ਕਰ ਲਿਆ ਗਿਆ ਸੀ, ਤਦੇ ਤੋਂ ਉਹ ਲੰਡਨ ਵੈਂਡਸਵਰਥ ਜੇਲ੍ਹ ’ਚ ਹੈ। ਭਾਰਤੀ ਏਜੰਸੀਆਂ ਵੱਲੋਂ ਦਾਇਰ ਪਟੀਸ਼ਨ ’ਤੇ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਨੇ ਨੀਰਵ ਨੂੰ ਭਾਰਤ ਹਵਾਲੇ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਆਦੇਸ਼ ਦੇ ਖ਼ਿਲਾਫ਼ ਨੀਰਵ ਨੂੰ ਮਾਨਸਿਕ ਸਿਹਤ ਤੇ ਮਨੁੱਖੀ ਅਧਿਕਾਰਾਂ ਦੇ ਆਧਾਰ ’ਤੇ ਅਪੀਲ ਦਾਇਰ ਕਰਨ ਦੀ ਇਜਾਜ਼ਤ ਮਿਲੀ ਹੈ। ਨੀਰਵ ਦੇ ਵਕੀਲਾਂ ਨੇ ਆਪਣੇ ਮੁਵੱਕਲ ਦੇ ਡਿਪ੍ਰੈਸ਼ਹਵਾਲਗੀ ਦੇ ਖ਼ਿਲਾਫ਼ ਨੀਰਵ ਮੋਦੀ ਦੀ ਅਪੀਲ ’ਤੇ 14 ਦਸੰਬਰ ਨੂੰ ਸੁਣਵਾਈਨ ’ਚ ਹੋਣ ਤੇ ਉਸਦੇ ਖ਼ੁਦਕੁਸ਼ੀ ਕਰਨ ਦਾ ਖ਼ਤਰਾ ਹੋਣ ਦੀ ਗੱਲ ਕਹੀ ਸੀ। ਮੋਦੀ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਹਾਈ ਕੋਰਟ ਦੇ ਜੱਜ ਮਾਰਟਿਨ ਚੈਂਬਰਲੇਨ ਨੇ ਨੌਂ ਅਗਸਤ ਨੂੰ ਅਪੀਲ ਦਾਇਰ ਕਰਨ ਦੀ ਇਜਾਜ਼ਤ ਦਿੱਤੀ ਸੀ। ਹਾਈ ਕੋਰਟ ਦੇ ਅਧਿਕਾਰੀ ਨੇ ਕਿਹਾ ਕਿ ਅਪੀਲ ਪਟੀਸ਼ਨ ’ਤੇ 14 ਦਸੰਬਰ ਨੂੰ ਸਿਰਫ਼ ਇਕ ਦਿਨ ਹੀ ਸੁਣਵਾਈ ਹੋਵੇਗੀ। ਉਸ ਤੋਂ ਬਾਅਦ ਫ਼ੈਸਲਾ ਸੁਣਾ ਦਿੱਤਾ ਜਾਵੇਗਾ। ਭਾਰਤ ਸਰਕਾਰ ਵੱਲੋਂ ਮਾਮਲੇ ਦੀ ਪੈਰਵੀ ਕਰ ਰਹੇ ਬਰਤਾਨੀਆ ਦੇ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐੱਸ) ਨੇ ਕਿਹਾ ਹੈ ਕਿ ਸੁਣਵਾਈ ਦੌਰਾਨ ਹਾਜ਼ਰ ਹੋ ਕੇ ਨੀਰਵ ਵੱਲੋਂ ਦਿੱਤੇ ਜਾਣ ਵਾਲੀਆਂ ਦਲੀਲਾਂ ਦਾ ਵਿਰੋਧ ਕੀਤਾ ਜਾਵੇਗਾ।