International

ਹਸਪਤਾਲ ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ

ਤਾਈਪੇ – ਦੱਖਣੀ ਤਾਈਵਾਨ ਦੇ ਇੱਕ ਹਸਪਤਾਲ ਵਿੱਚ ਵੀਰਵਾਰ ਸਵੇਰੇ ਅੱਗ ਲੱਗਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਟਾਪੂ ਉੱਤੇ ਤੂਫ਼ਾਨ ਦਾ ਕਹਿਰ ਜਾਰੀ ਹੈ। ਇਹ ਅੱਗ ‘ਕਰੈਥਨ’ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿਆਂਗਤਾਂਗ ਸੂਬੇ ‘ਚ ਲੱਗੀ। ਇਥੇ ਦੁਪਹਿਰ ਤੋਂ ਬਾਅਦ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਨਾਲ ਤੂਫਾਨ ਨੇ ਦਸਤਕ ਦਿੱਤੀ ਹੈ ਅਤੇ ਟਾਪੂ ਦੇ ਕਈ ਹਿੱਸਿਆਂ ਵਿਚ ਜਨਜੀਵਨ ਪ੍ਰਭਾਵਿਤ ਹੋਇਆ ਹੈ।ਹਸਪਤਾਲ ਵਿੱਚ ਹੋਈਆਂ ਇਨ੍ਹਾਂ ਮੌਤਾਂ ਦਾ ਕਾਰਨ ਧੂੰਏਂ ਕਾਰਨ ਸਾਹ ਘੁੱਟਣਾ ਦੱਸਿਆ ਗਿਆ ਹੈ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦਰਜਨਾਂ ਹੋਰ ਮਰੀਜ਼ਾਂ ਨੂੰ ਹਸਪਤਾਲ ਤੋਂ ਸੁਰੱਖਿਅਤ ਬਾਹਰ ਕੱਢ ਕੇ ਨੇੜਲੀਆਂ ਪਨਾਹਗਾਹਾਂ ਵਿੱਚ ਲਿਜਾਇਆ ਗਿਆ ਹੈ। ਮਰੀਜ਼ਾਂ ਨੂੰ ਬਾਹਰ ਕੱਢਣ ਅਤੇ ਅੱਗ ਬੁਝਾਉਣ ਵਿੱਚ ਡਾਕਟਰੀ ਕਰਮਚਾਰੀਆਂ ਅਤੇ ਫਾਇਰਫਾਈਟਰਾਂ ਦੀ ਸਹਾਇਤਾ ਲਈ ਸਿਪਾਹੀਆਂ ਨੂੰ ਬੁਲਾਇਆ ਗਿਆ ਸੀ।

Related posts

ਬੈਂਕਾਕ ‘ਚ ਹੁਣ ਪਹਿਲਾਂ ਵਾਂਗ ਘੁੰਮਣ ਜਾ ਸਕਣਗੇ ਟੂਰਿਸਟ, ਥਾਈਲੈਂਡ ਸਰਕਾਰ ਨੇ ਦਿੱਤੀ ਵੱਡੀ ਛੋਟ

Bunty

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

Bunty

ਕੈਨੇਡਾ ਦੀ ਸੰਸਦ ਨੇ ਨਿੱਝਰ ਨੂੰ ਪਹਿਲੀ ਬਰਸੀ ’ਤੇ ਸ਼ਰਧਾਂਜਲੀ ਦਿੱਤੀ ਤੇ ਇਕ ਮਿੰਟ ਦਾ ਮੌਨ ਰੱਖਿਆ

Bunty