India

ਹਾਥਰਸ ਭਾਜੜ ਮਾਮਲਾ: 6 ਲੋਕ ਗਿ੍ਰਫ਼ਤਾਰ, ਮੁੱਖ ਦੋਸ਼ੀ ਸੇਵਾਦਾਰ ‘ਤੇ ਇੱਕ ਲੱਖ ਦੇ ਇਨਾਮ ਦਾ ਐਲਾਨ

ਹਾਥਰਸ – ਉੱਤਰ ਪ੍ਰਦੇਸ਼ ਦੇ ਹਾਥਰਸ ਭਾਜੜ ਕਾਂਡ ਦੇ ਸਿਲਸਿਲੇ ਵਿਚ ਹੁਣ ਤਕ 6 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮਾਮਲੇ ਦੇ ਮੁੱਖ ਦੋਸ਼ੀ ਅਤੇ ਸੇਵਾਦਾਰ ‘ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਲੀਗੜ੍ਹ ਡਵੀਜ਼ਨ ਦੇ ਪੁਲਸ ਇੰਸਪੈਕਟਰ ਜਨਰਲ ਸ਼ਲਭ ਮਾਥੁਰ ਨੇ ਇੱਥੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਪਿਛਲੇ ਮੰਗਲਵਾਰ ਨੂੰ ਹਾਥਰਸ ਦੇ ਸਿਕੰਦਰਾ ਰਾਓ ਖੇਤਰ ਸਤਿਸੰਗ ਫੁਲਰਈ ਪਿੰਡ ਵਿਚ ਆਯੋਜਿਤ ਹਰੀਨਾਰਾਇਣ ਸਾਕਾਰ ਵਿਸ਼ਵਹਰੀ ਉਰਫ਼ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮਚੀ ਭਾਜੜ ‘ਚ 121 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਹੁਣ ਤਕ ਦੋ ਮਹਿਲਾ ਸੇਵਕਾਂ ਸਮੇਤ 6 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੇ ਮੁੱਖ ਦੋਸ਼ੀ ਅਤੇ ਮੁੱਖ ਸੇਵਾਦਾਰ ਦੇਵ ਪ੍ਰਕਾਸ਼ ਮਧੂਕਰ ‘ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਜਲਦ ਹੀ ਉਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਜਾਵੇਗਾ। ਭੋਲੇ ਬਾਬਾ ਤੋਂ ਪੁੱਛਗਿੱਛ ਜਾਂ ਉਸ ਦੀ ਗਿ੍ਰਫਤਾਰ ਦੀ ਸੰਭਾਵਨਾ ਬਾਰੇ ਪੁੱਛੇ ਜਾਣ ‘ਤੇ ਮਾਥੁਰ ਨੇ ਕਿਹਾ ਕਿ ਅੱਗੇ ਕਿਸੇ ਦੀ ਗਿ੍ਰਫਤਾਰ ਹੋਵੇਗੀ ਜਾਂ ਨਹੀਂ, ਇਹ ਜਾਂਚ ‘ਤੇ ਨਿਰਭਰ ਕਰੇਗਾ। ਜਾਂਚ ਵਿਚ ਜੇਕਰ ਕਿਸੇ ਦੀ ਭੂਮਿਕਾ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਵੇਗੀ। ਜੇਕਰ ਲੋੜ ਪਈ ਤਾਂ ਅਸੀਂ ਜ਼ਰੂਰ ਪੁੱਛ-ਪੜਤਾਲ ਕਰਾਂਗੇ। ਉਨ੍ਹਾਂ ਕਿਹਾ ਕਿ ਗਿ੍ਰਫਤਾਰ ਕੀਤੇ ਗਏ ਲੋਕਾਂ ‘ਚ ਰਾਮ ਨਰੇਤੇ, ਉਪੇਂਦਰ ਸਿੰਘ ਯਾਦਵ, ਨੇਕ ਸਿੰਘ, ਮੰਜੂ ਯਾਦਵ, ਮੁਕੇਸ਼ ਕੁਮਾਰ ਅਤੇ ਮੰਜੂ ਦੇਵੀ ਸ਼ਾਮਲ ਹਨ। ਪੁੱਛਗਿੱਛ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਇਹ ਸਾਰੇ ਸਤਿਸੰਗ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਉਹ ਮੁੱਖ ਤੌਰ ‘ਤੇ ਸੇਵਾਦਾਰ ਦੇ ਤੌਰ ‘ਤੇ ਕੰਮ ਕਰਦੇ ਹਨ ਅਤੇ ਪਹਿਲਾਂ ਵੀ ਅਜਿਹੇ ਕਈ ਸਮਾਗਮ ਕਰਵਾ ਚੁੱਕੇ ਹਨ। ਉਹ ਬੈਰੀਕੇਡਜ਼ ਕਰਕੇ ਭੀੜ ਨੂੰ ਕੰਟਰੋਲ ਕਰਨ, ਪੰਡਾਲ ਦੀ ਵਿਵਸਥਾ, ਬਿਜਲੀ ਸਪਲਾਈ ਅਤੇ ਸਫਾਈ ਦੀ ਵਿਵਸਥਾ ਕਰਾਉਂਦੇ ਸਨ। ਮਾਥੁਰ ਨੇ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ (ਆਗਰਾ) ਨੇ ਇਲਾਕੇ ਦੇ ਸਾਰੇ ਜ਼ਿਲ੍ਹਿਆਂ ਦੀ ਪੁਲਸ ਨੂੰ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਜ਼ੋਨ ਪੱਧਰ ‘ਤੇ ਇਕ ਸਪੈਸ਼ਲ ਆਪ੍ਰੇਸ਼ਨ ਗਰੁੱਪ ਦਾ ਗਠਨ ਕੀਤਾ ਗਿਆ ਹੈ, ਜੋ ਘਟਨਾ ‘ਚ ਸ਼ਾਮਲ ਲੋਕਾਂ ਅਤੇ ਸੰਸਥਾ ਦੇ ਸੇਵਾਦਾਰ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰੇਗਾ।

Related posts

ਬੰਗਾਲ ਨਗਰ ਨਿਗਮ ਚੋਣਾਂ ‘ਚ ਸੱਤਾਧਾਰੀ ਮਮਤਾ ਦੀ ਟੀਐਮਸੀ ਦੀ ਵੱਡੀ ਜਿੱਤ

admin

ਅਮਰੀਕਾ ਦੇ ਕਹਿਣ ‘ਤੇ ਭਾਰਤ ਦੀ ਵੱਡੀ ਕਾਰਵਾਈ

Bunty

ਇਕ ਕਰੋੜ ਲੋਕ ਕੱਲ੍ਹ ਕਰਨਗੇ ਸੂਰਜ ਨਮਸਕਾਰ – ਆਯੂਸ਼ ਮੰਤਰਾਲੇ

Bunty