International

ਹਿਜ਼ਬੁੱਲਾ ਨੇਤਾ ਕਾਸਿਮ ਦੀ ਧਮਕੀ; ਹਮਲੇ ਦਾ ਵਧੇਗਾ ਘੇਰਾ,ਹੋਰ ਇਜ਼ਰਾਈਲੀਆਂ ਨੂੰ ਹੋਣਾ ਪਵੇਗਾ ਬੇਘਰ

ਬੇਰੂਤ – ਹਿਜ਼ਬੁੱਲਾ ਦੇ ਕਾਰਜਕਾਰੀ ਨੇਤਾ ਸ਼ੇਖ ਨਈਮ ਕਾਸਿਮ ਨੇ ਧਮਕੀ ਦਿੱਤੀ ਹੈ ਕਿ ਹੋਰ ਇਜ਼ਰਾਈਲੀ ਨਾਗਰਿਕਾਂ ਨੂੰ ਬੇਘਰ ਹੋਣਾ ਪਵੇਗਾ, ਕਿਉਂਕਿ ਉਨ੍ਹਾਂ ਦਾ ਸਮੂਹ ਇਜ਼ਰਾਈਲ ਦੇ ਅੰਦਰੂਨੀ ਹਿੱਸੇ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਦਾਗ ਰਿਹਾ ਹੈ। ਕਾਸਿਮ ਨੇ ਮੰਗਲਵਾਰ ਨੂੰ ਇੱਕ ਟੈਲੀਵਿਜ਼ਨ ਬਿਆਨ ਵਿੱਚ ਕਿਹਾ ਕਿ ਉਸਦੇ ਸਮੂਹ ਦੀ ਫੌਜੀ ਸਮਰੱਥਾ ਅਜੇ ਵੀ ਬਰਕਰਾਰ ਹੈ ਅਤੇ ਉਸਨੇ ਲੇਬਨਾਨ ਦੇ ਵੱਡੇ ਹਿੱਸੇ ‘ਤੇ ਕਈ ਹਫ਼ਤਿਆਂ ਤੱਕ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਬਾਅਦ ਆਪਣੇ ਸੀਨੀਅਰ ਕਮਾਂਡਰਾਂ ਦੀ ਜਗ੍ਹਾ ਨਵੇਂ ਕਮਾਂਡਰ ਨਿਯੁਕਤ ਕਰ ਦਿੱਤੇ ਹਨ।ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਵਿਚ ਲੇਬਨਾਨ ਦੀ ਸਿਖਰਲੀ ਕਮਾਂਡ ਦੇ ਜ਼ਿਆਦਾਤਰ ਮੈਂਬਰ ਮਾਰੇ ਗਏ ਸਨ। ਉਸ ਨੇ ਇਹ ਵੀ ਕਿਹਾ ਕਿ ਪਿਛਲੇ ਹਫ਼ਤੇ ਲੇਬਨਾਨ ਵਿੱਚ ਜ਼ਮੀਨੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਇਜ਼ਰਾਈਲੀ ਫੌਜ਼ ਅੱਗੇ ਨਹੀਂ ਵਧ ਸਕੀ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਹੁਣ ਚੌਥੀ ਡਿਵੀਜ਼ਨ ਜ਼ਮੀਨੀ ਕਾਰਵਾਈ ਵਿੱਚ ਹਿੱਸਾ ਲੈ ਰਹੀ ਹੈ, ਜੋ ਪੱਛਮ ਵਿੱਚ ਫੈਲ ਗਈ ਹੈ। ਹਾਲਾਂਕਿ, ਮੁਹਿੰਮ ਅਜੇ ਵੀ ਸਰਹੱਦ ਦੇ ਨਾਲ ਇੱਕ ਤੰਗ ਪੱਟੀ ਤੱਕ ਸੀਮਿਤ ਨਜ਼ਰ ਆ ਰਹੀ ਹੈ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਸਨੇ ਹਿਜ਼ਬੁੱਲਾ ਦੇ ਸੈਂਕੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਸਰਹੱਦੀ ਖੇਤਰਾਂ ਵਿੱਚ ਅੱਤਵਾਦੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਸੈਂਕੜੇ ਹਿਜ਼ਬੁੱਲਾ ਲੜਾਕਿਆਂ ਨੂੰ ਮਾਰ ਦਿੱਤਾ ਹੈ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin