International

ਹਿਜਾਬ ਨਾ ਪਹਿਨਣ ’ਤੇ ਈਰਾਨੀ ਔਰਤ ਨੂੰ 74 ਕੋੜਿਆਂ ਦੀ ਸਜ਼ਾ ਤੇ 24,000 ਰੁਪਏ ਜੁਰਮਾਨਾ

ਤਹਿਰਾਨ – ਈਰਾਨ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਨੂੰ ਹਿਜਾਬ ਪਾਉਣ ਤੋਂ ਇਨਕਾਰ ਕਰਨ ਉੱਤੇ 74 ਕੋੜੇ ਮਾਰੇ ਗਏ। 33 ਸਾਲਾ ਰੋਇਆ ਹੇਸ਼ਮਤੀ ‘’ਤੇ ਹਿਜਾਬ ਪਹਿਨੇ ਬਿਨਾਂ ਰਾਜਧਾਨੀ ਤਹਿਰਾਨ ‘ਚ ਕਈ ਵਾਰ ਘੁੰਮ ਕੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਨਿਆਂਪਾਲਿਕਾ ਦੀ ਮਿਜ਼ਾਨ ਔਨਲਾਈਨ ਵੈਬਸਾਈਟ ਦੇ ਅਨੁਸਾਰ, ਰੋਇਆ ਨੇ ਬਿਨਾਂ ਸਿਰ ਢੱਕਣ ਦੇ ਤਹਿਰਾਨ ਵਿੱਚ ਵਿਅਸਤ ਜਨਤਕ ਥਾਵਾਂ ’ਤੇ ਪੇਸ਼ ਹੋ ਕੇ ਅਣਆਗਿਆਕਾਰੀ ਨੂੰ ਉਤਸ਼ਾਹਿਤ ਕੀਤਾ। ਇਸ ਲਈ ਰੋਇਆ ਨੂੰ ਸ਼ਰੀਆ ਕਾਨੂੰਨ ਤਹਿਤ ਜਨਤਕ ਨੈਤਿਕਤਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 74 ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ ਰੋਇਆ ‘’ਤੇ ਕਰੀਬ 24 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।ਆਮ ਤੌਰ ’ਤੇ ਨਿਯਮਾਂ ਅਨੁਸਾਰ ਹਿਜਾਬ ਨਾ ਪਹਿਨਣ ’ਤੇ ਕੋੜੇ ਮਾਰਨਾ ਅਸਾਧਾਰਨ ਹੈ। ਹਾਲਾਂਕਿ ਜਦੋਂ ਤੋਂ ਔਰਤਾਂ ਦੇ ਡਰੈੱਸ ਕੋਡ ਨੂੰ ਲੈ ਕੇ ਵਿਰੋਧ ਸ਼ੁਰੂ ਹੋਇਆ ਹੈ, ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ‘’ਤੇ ਸਖਤੀ ਵਧ ਗਈ ਹੈ। ਇਹ ਵਿਰੋਧ ਪ੍ਰਦਰਸ਼ਨ 22 ਸਾਲਾ ਮਾਹਸਾ ਅਮੀਨੀ ਦੀ ਹਿਰਾਸਤੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਨੂੰ ਡਰੈੱਸ ਕੋਡ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਗਿਆ ਸੀ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin